ਕਰਨਾਲ ਦੀ ਕਲਾਕਾਰ ਨੇ ਬਾਲ ਮਜ਼ਦੂਰੀ ''ਤੇ ਆਧਾਰਿਤ ਆਰਟਵਰਕ ਲਈ ਬ੍ਰਿਟੇਨ ''ਚ ਜਿੱਤਿਆ ਪੁਰਸਕਾਰ

Thursday, Oct 17, 2024 - 04:43 PM (IST)

ਕਰਨਾਲ ਦੀ ਕਲਾਕਾਰ ਨੇ ਬਾਲ ਮਜ਼ਦੂਰੀ ''ਤੇ ਆਧਾਰਿਤ ਆਰਟਵਰਕ ਲਈ ਬ੍ਰਿਟੇਨ ''ਚ ਜਿੱਤਿਆ ਪੁਰਸਕਾਰ

ਲੰਡਨ (ਏਜੰਸੀ)- ਹਰਿਆਣਾ ਦੇ ਕਰਨਾਲ ਦੀ ਰਹਿਣ ਵਾਲੀ ਇਕ ਉਭਰਦੀ ਕਲਾਕਾਰ ਨੂੰ ਲੰਡਨ ਵਿਚ ਵਿਕਟੋਰੀਆ ਅਤੇ ਅਲਬਰਟ ਮਿਊਜ਼ੀਅਮ ਦੇ ਇਲਸਟ੍ਰੇਸ਼ਨ ਐਵਾਰਡਸ ਵਿਚ ਉਭਰਦੇ ਚਿੱਤਰਕਾਰ ਸ਼੍ਰੇਣੀ ਵਿਚ ਜੇਤੂ ਐਲਾਨਿਆ ਗਿਆ ਹੈ। ਇੰਗਲੈਂਡ ਦੇ ਕੈਂਬਰਿਜ ਵਿੱਚ ਐਂਗਲੀਆ ਰਸਕਿਨ ਯੂਨੀਵਰਸਿਟੀ (ਏਆਰਯੂ) ਦੀ ਵਿਦਿਆਰਥਣ ਅਦਿਤੀ ਆਨੰਦ (25) ਨੂੰ ਹਾਲ ਹੀ ਵਿੱਚ ਇੱਕ ਸਮਾਰੋਹ ਵਿੱਚ ਉਨ੍ਹਾਂ ਦੀ ਆਰਟਵਰਕ 'ਮੈਰੀਗੋਲਡਜ਼' ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਆਰਟਵਰਕ ਸਤੰਬਰ 2025 ਤੱਕ ਲੰਡਨ ਦੇ ਵਿਸ਼ਵ-ਪ੍ਰਸਿੱਧ ਵਿਕਟੋਰੀਆ ਅਤੇ ਐਲਬਰਟ (V&A) ਡਿਜ਼ਾਈਨ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕੀਤੀ ਜਾਵੇਗੀ। V&A ਐਵਾਰਡਾਂ ਲਈ ਪ੍ਰਾਪਤ 2,000 ਤੋਂ ਵੱਧ ਐਂਟਰੀਆਂ ਵਿੱਚੋਂ ਚੁਣੀ ਗਈ 'Marigolds' ਨੇ ਇਨਾਮੀ ਰਾਸ਼ੀ ਵਿੱਚ 3,000 ਪੌਂਡ ਜਿੱਤੇ ਹਨ। ਇਹ ਆਰਟਵਰਕ ਭਾਰਤ ਵਿੱਚ ਬਾਲ ਮਜ਼ਦੂਰੀ ਅਤੇ ਗੁੰਮ ਹੋਏ ਬਚਪਨ ਵੱਲ ਧਿਆਨ ਖਿੱਚਦੀ ਹੈ। ਭਾਰਤ ਵਿੱਚ ਫੁੱਲਾਂ ਦੇ ਬਾਜ਼ਾਰਾਂ ਤੋਂ ਪ੍ਰੇਰਿਤ, ਆਰਟਵਰਕ ਇੱਕ ਮਾਂ ਦੀ ਕਹਾਣੀ ਬਿਆਨ ਕਰਦਾ ਹੈ ਜੋ ਆਪਣੇ ਬੱਚੇ ਨੂੰ ਗੈਂਦੇ ਦੇ ਫੁੱਲਾਂ ਦੀ ਮਾਲਾ ਬਣਾਉਣਾ ਸਿਖਾ ਰਹੀ ਹੈ।

ਇਹ ਵੀ ਪੜ੍ਹੋ: ਟਰੂਡੋ ਨੇ ਆਪਣੀਆਂ ਨਾਕਾਮੀਆਂ ਤੋਂ ਧਿਆਨ ਹਟਾਉਣ ਲਈ ‘ਰਾਸ਼ਟਰਵਾਦ-ਪ੍ਰਭੁਸੱਤਾ’ ਦੇ ਮੁੱਦੇ ਬਣਾਏ ਮੋਹਰੇ

ਜਿਊਰੀ ਨੇ ਰੰਗਾਂ ਦੀ ਵਰਤੋਂ ਦੀ ਪ੍ਰਸ਼ੰਸਾ ਕੀਤੀ, ਜਿਸ ਨਾਲ ਫੁੱਲਾਂ ਦੀ ਮਨਮੋਹਕ ਸੁੰਦਰਤਾ ਅਤੇ ਫੁੱਲ ਵੇਚਣ ਵਾਲਿਆਂ ਦੀ ਤਰਸਯੋਗ ਸਥਿਤੀ ਅਤੇ ਬਾਲ ਮਜ਼ਦੂਰਾਂ ਦੀ ਅਸਲੀਅਤ ਨੂੰ ਪ੍ਰਰਦਰਸ਼ਿਤ ਹੁੰਦੀ ਹੈ। ਭਾਰਤ ਤੋਂ ਪੁਰਸਕਾਰ ਪ੍ਰਾਪਤ ਕਰਨ ਲਈ ਇੱਥੇ ਪਹੁੰਚੀ ਆਨੰਦ ਨੇ ਕਿਹਾ : "ਮੈਂ 'ਮੈਰੀਗੋਲਡਜ਼' ਲਈ V&A ਇਲਸਟ੍ਰੇਸ਼ਨ ਐਵਾਰਡ ਜਿੱਤ ਕੇ ਬਹੁਤ ਖੁਸ਼ ਹਾਂ ਅਤੇ ਮੈਨੂੰ ਬਹੁਤ ਮਾਣ ਹੈ ਕਿ V&A ਨੇ ਇਸ ਵਿਸ਼ੇ ਨੂੰ ਇੱਕ ਪਲੇਟਫਾਰਮ ਦਿੱਤਾ ਹੈ ਮਿਊਜ਼ੀਅਮ ਵਿਚ ਪ੍ਰਦਰਸ਼ਿਤ ਕਰਕੇ ਇਸ ਨੂੰ ਇੰਨਾ ਮਹੱਤਵ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਇਹ ਪਾਠਕਾਂ ਨੂੰ ਇੱਕ ਅਜਿਹੀ ਦੁਨੀਆਂ ਦੀ ਝਲਕ ਪ੍ਰਦਾਨ ਕਰੇਗਾ ਜੋ ਉਨ੍ਹਾਂ ਦੀ ਆਪਣੀ ਦੁਨੀਆ ਨਾਲੋਂ ਵੱਖ ਹੋ ਸਕਦੀ ਹੈ। ਇਹ ਪ੍ਰਾਪਤੀ ਐਂਗਲੀਆ ਰਸਕਿਨ ਵਿਖੇ ਬੱਚਿਆਂ ਦੀ ਸ਼ਾਨਦਾਰ ਪੁਸਤਕ ਚਿੱਤਰਣ ਟੀਮ ਦੇ ਬਿਨਾਂ ਸੰਭਵ ਨਹੀਂ ਸੀ ਅਤੇ ਮੈਂ ਆਪਣੀ ਪੋਸਟ ਗ੍ਰੈਜੂਏਟ ਪੜ੍ਹਾਈ ਦੌਰਾਨ ਆਪਣੇ ਅਧਿਆਪਕਾਂ ਅਤੇ ਸਹਿਯੋਗੀਆਂ ਦੇ ਸਮਰਥਨ ਲਈ ਹਮੇਸ਼ਾ ਧੰਨਵਾਦੀ ਰਹਾਂਗੀ।' 

ਇਹ ਵੀ ਪੜ੍ਹੋ: ਟਰੂਡੋ ਨੇ ਭਾਰਤ 'ਤੇ ਮੁੜ ਲਾਏ ਗੰਭੀਰ ਦੋਸ਼, ਕਿਹਾ- ਖ਼ਤਰੇ 'ਚ ਕੈਨੇਡਾ ਦੀ ਪ੍ਰਭੂਸੱਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News