ਜਲੰਧਰ ਦੀ ਕੰਵਲਪ੍ਰੀਤ ਕੌਰ ਨੇ ਵਧਾਇਆ ਮਾਣ, ਕੈਨੇਡਾ 'ਚ ਬਣੀ ਵਕੀਲ
Wednesday, Aug 23, 2023 - 03:27 PM (IST)
ਇੰਟਰਨੈਸ਼ਨਲ ਡੈਸਕ- ਜਲੰਧਰ ਦੀ ਰਹਿਣ ਵਾਲੀ ਕੰਵਲਪ੍ਰੀਤ ਕੌਰ ਅਨੇਜਾ ਨੇ ਕੈਨੇਡਾ ਵਿਚ ਭਾਈਚਾਰੇ ਦਾ ਮਾਣ ਵਧਾਇਆ ਹੈ। ਕੰਵਲਪ੍ਰੀਤ ਕੌਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਵਕੀਲ ਬਣ ਗਈ ਹੈ। ਉਸਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਬਾਰ ਦੀ ਪ੍ਰੀਖਿਆ ਪਾਸ ਕੀਤੀ। ਬੀਤੇ ਦਿਨ ਉਸਨੇ ਬੈਰਿਸਟਰ ਅਤੇ ਸਾਲੀਸਿਟਰਾਂ ਦੀ ਸਹੁੰ ਚੁੱਕੀ। ਹੁਣ ਉਹ ਫੈਮਿਲੀ ਲਾਅ ਅਤੇ ਜਨਰਲ ਲਿਟੀਗੇਸ਼ਨ ਦੇ ਖੇਤਰ ਵਿੱਚ ਅਭਿਆਸ ਕਰੇਗੀ।
ਪੜ੍ਹੋ ਇਹ ਅਹਿਮ ਖ਼ਬਰ-50 ਸਾਲਾਂ ਤੋਂ ਵੱਧ ਸਮੇਂ ਬਾਅਦ NASA ਚੰਨ 'ਤੇ ਭੇਜੇਗਾ 'ਇਨਸਾਨ', ਖ਼ਾਸ ਹੋਵੇਗੀ ਟੀਮ
ਕੰਵਲਪ੍ਰੀਤ ਕੌਰ ਨੇ ਇਸ ਸਬੰਧੀ ਇਕ ਪੋਸਟ ਵੀ ਸ਼ੇਅਰ ਕੀਤੀ ਹੈ। ਪੋਸਟ ਵਿਚ ਉਸ ਨੇ ਲਿਖਿਆ ਕਿ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਮੈਂ ਕੇਟਸ ਫੋਰਡ ਸੋਲ ਅਤੇ ਈਪੀਪੀ ਐੱਲ.ਐੱਲ.ਪੀ. ਤੋਂ ਐਸੋਸੀਏਟ ਵਕੀਲ ਵਜੋਂ ਅਹੁਦਾ ਸੰਭਾਲ ਰਹੀ ਹਾਂ। ਇੱਥੇ ਦੱਸ ਦਈਏ ਕਿ ਕੰਵਲਪ੍ਰੀਤ ਕੌਰ ਨੇ ਦਿ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ, ਪਟਿਆਲਾ ਤੋਂ ਬੀ.ਏ., ਐੱਲ.ਐੱਲ.ਬੀ. (ਆਨਰ) ਕੀਤੀ। ਉਸ ਨੇ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸ ਤੋਂ ਮਾਸਟਰ ਆਫ ਲਾਅ ਦੀ ਡਿਗਰੀ ਕੀਤੀ। ਫਿਰ ਉਸ ਨੇ ਪੀਟਰ ਏ. ਅਲਾਰਡ ਆਫ ਲਾਅ ਐਟ ਯੂਬੀਸੀ ਤੋਂ ਵੀ ਮਾਸਟਰ ਆਫ ਲਾਅ ਦੀ ਡਿਗਰੀ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।