ਇਟਲੀ ਪੁੱਜੇ ਮਸ਼ਹੂਰ ਖੇਡ ਪ੍ਰਮੋਟਰ ਕਮਲਜੀਤ ਸਿੰਘ, ਹੋਇਆ ਨਿੱਘਾ ਸੁਆਗਤ
Saturday, Jan 24, 2026 - 05:10 PM (IST)
ਰੋਮ (ਟੇਕ ਚੰਦ ਜਗਤਪੁਰ)- ਯੂਰਪ ਦੇ ਪ੍ਰਸਿੱਧ ਖੇਡ ਪ੍ਰਮੋਟਰ ਅਤੇ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਨਾਰਵੇ ਦੇ ਪ੍ਰਧਾਨ ਕਮਲਜੀਤ ਸਿੰਘ ਨੌਰਵੇ ਦਾ ਇਟਲੀ ਪਹੁੰਚਣ 'ਤੇ ਸ਼ਹੀਦ ਭਗਤ ਸਿੰਘ ਸਭਾ ਰੋਮ ਦੇ ਅਹੁਦੇਦਾਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਕਵਲਜੀਤ ਸਿੰਘ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਨੌਰਵੇ ਵਿਚ ਰਹਿ ਰਹੇ ਹਨ, ਦਾ ਨੌਰਵੇ ਵਿੱਚ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਤੇ ਉਹ ਕਲੱਬ ਦੇ ਇਸ ਬੈਨਰ ਹੇਠ ਹਰ ਸਾਲ ਦੋ ਰੋਜ਼ਾ ਖੇਡ ਮੇਲਾ ਆਯੋਜਿਤ ਕਰਵਾਉਂਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਅਟਵਾਲ, ਗੁਰਪਾਲ ਸਿੰਘ ਜੌਹਲ, ਸ਼ੁਸ਼ੀਲ ਕੁਮਾਰ, ਬਲਦੇਵ ਸਿੰਘ ਫਤਿਹਪੁਰ, ਤਰਨਜੀਤ ਸਿੰਘ, ਜਗਰੂਪ ਸਿੰਘ ਜੌਹਲ ਅਤੇ ਹੋਰ ਸਭਾ ਦੇ ਆਉਦੇਦਾਰ ਹਾਜ਼ਰ ਸਨ।

