ਕਮਲਾ ਹੈਰਿਸ ਹੀ ਹੋਵੇਗੀ 2024 ’ਚ ਉਪ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰ: ਬਾਈਡੇਨ
Thursday, Jan 20, 2022 - 06:13 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਜੇਕਰ ਉਹ 2024 ਵਿਚ ਇਸ ਚੋਟੀ ਦੇ ਅਹੁਦੇ ਲਈ ਦੁਬਾਰਾ ਕਿਸਮਤ ਅਜ਼ਮਾਉਣਗੇ ਤਾਂ ਉਪ-ਰਾਸ਼ਟਰਪਤੀ ਕਮਲਾ ਹੀ ਇਸ ਅਹੁਦੇ ਦੀ ਦਾਅਵੇਦਾਰ ਹੋਵੇਗੀ। ਰਾਸ਼ਟਰਪਤੀ ਨੇ ਹੈਰਿਸ ਦੇ ਸਟਾਫ ਵਿਚ ਇਕਸੁਰਤਾ ਦੀ ਘਾਟ ਅਤੇ ਪ੍ਰਸ਼ਾਸਨ ਵਿਚ ਉਨ੍ਹਾਂ ਦੇ ਸਥਾਨ ਨੂੰ ਲੈ ਕੇ ਸ਼ੱਕ ਦੇ ਦੋਸ਼ ਵਾਲੀਆਂ ਅਮਰੀਕੀ ਮੀਡੀਆ ਦੀਆਂ ਖ਼ਬਰਾਂ ਦਰਮਿਆਨ ਬੁੱਧਵਾਰ ਨੂੰ ਇਹ ਟਿੱਪਣੀ ਕੀਤੀ। ਹੈਰਿਸ (57) ਅਮਰੀਕਾ ਦੇ ਉਪ-ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਵਾਲੀ ਪਹਿਲੀ ਔਰਤ ਅਤੇ ਪਹਿਲੀ ਗੈਰ-ਗੋਰੀ ਅਤੇ ਏਸ਼ੀਆਈ-ਅਮਰੀਕੀ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ ਨੇ Novavax ਟੀਕੇ ਨੂੰ ਦਿੱਤੀ ਮਨਜ਼ੂਰੀ, ਬਣਿਆ ਮਨਜ਼ੂਰੀ ਪਾਉਣ ਵਾਲਾ 5ਵਾਂ ਕੋਵਿਡ ਰੋਕੂ ਟੀਕਾ
ਕੈਲੀਫੋਰਨੀਆ ਦੇ ਆਕਲੈਂਡ ਵਿਚ ਜਨਮੀ ਹੈਰਿਸ ਦੀ ਮਾਂ ਸ਼ਿਆਮਲਾ ਗੋਪਾਲਨ ਤਾਮਿਲਨਾਡੂ ਤੋਂ ਅਮਰੀਕਾ ਆ ਕੇ ਵਸ ਗਈ ਸੀ, ਉਥੇ ਹੀ ਉਨ੍ਹਾਂ ਦੇ ਪਿਤਾ ਡੋਨਾਲਡ ਜੇ. ਹੈਰਿਸ ਜਮੈਕਾ ਤੋਂ ਅਮਰੀਕਾ ਆਏ ਸਨ। ਜਦੋਂ ਇਕ ਰਿਪੋਰਟਰ ਨੇ ਬਾਈਡੇਨ ਨੂੰ ਪੁੱਛਿਆ ਕਿ ਕੀ ਉਹ ਵ੍ਹਾਈਟ ਹਾਊਸ ਲਈ ਵੋਟਿੰਗ ਬਿੱਲ ਦੇ ਲਿਹਾਜ ਨਾਲ ਹੈਰਿਸ ਦੇ ਕੰਮ ਤੋਂਂਸੰਤੁਸ਼ਟ ਹਨ ਅਤੇ ਕੀ ਉਨ੍ਹਾਂ ਨੂੰ ਇਕ ਹੋਰ ਮੌਕਾ ਦੇਣਗੇ, ਤਾਂ ਅਮਰੀਕੀ ਰਾਸ਼ਟਰਪਤੀ ਨੇ ਸਪੱਸ਼ਟ ਜਵਾਬ ਦਿੱਤਾ, ‘ਹਾਂ ਅਤੇ ਹਾਂ।’
ਇਹ ਵੀ ਪੜ੍ਹੋ: ਬੰਬ ਧਮਾਕੇ ਨਾਲ ਦਹਿਲਿਆ ਲਾਹੌਰ, 3 ਦੀ ਮੌਤ, 25 ਜ਼ਖ਼ਮੀ
ਆਪਣੇ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ ਦੇ ਮੌਕੇ ’ਤੇ ਵ੍ਹਾਈਟ ਹਾਊਸ ਵਿਚ ਆਯੋਜਿਤ ਪ੍ਰੈੱਸ ਕਾਨਫਰੰਸ ਵਿਚ ਰਾਸ਼ਟਰਪਤੀ ਨੇ ਕਿਹਾ, ‘ਪਹਿਲੀ ਗੱਲ ਤਾਂ ਮੇਰੇ ਨਾਲ ਉਹੀ ਉਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਰਹੇਗੀ ਅਤੇ ਦੂਜੀ ਗੱਲ ਮੈਂ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਅਤੇ ਉਹ ਵਧੀਆ ਕੰਮ ਕਰ ਰਹੀ ਹੈ।’ ਇਸ ਤੋਂ ਪਹਿਲਾਂ ਹੈਰਿਸ ਨੇ ਹਾਲ ਹੀ ਵਿਚ ਐਨ.ਬੀ.ਸੀ. ਨੂੰ ਦਿੱਤੇ ਇਕ ਇੰਟਰਵਿਊ ਵਿਚ ਇਸ ਪ੍ਰਸ਼ਨ ’ਤੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਕੀ ਉਹ 2024 ਵਿਚ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਹੋਵੇਗੀ। ਉਨ੍ਹਾਂ ਕਿਹਾ ਸੀ, ‘ਅਸੀਂ ਅੱਜ ਦੇ ਬਾਰੇ ਵਿਚ ਸੋਚ ਰਹੇ ਹਾਂ। ਮੈਨੂੰ ਪਤਾ ਹੈ ਕਿ ਤੁਸੀਂ ਇਹ ਸਵਾਲ ਕਿਉਂ ਪੁੱਛ ਰਹੇ ਹੋ। ਅਸੀਂ ਉਨ੍ਹਾਂ ਚੀਜ਼ਾਂ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਜੋ ਸਾਡੇ ਸਾਹਮਣੇ ਹਨ।’ ਸੀ.ਐਨ.ਐਨ. ਦੀ ਖ਼ਬਰ ਦੇ ਅਨੁਸਾਰ ਬਾਈਡੇਨ ਇਸ ਗੱਲ ’ਤੇ ਕਾਇਮ ਹਨ ਕਿ ਉਹ 2024 ਵਿਚ ਦੁਬਾਰਾ ਚੋਣਾਂ ਲੜਨਗੇ, ਜਦੋਂ ਕਿ ਉਹ ਉਸ ਸਮੇਂ 81 ਸਾਲ ਦੇ ਹੋਣਗੇ।
ਇਹ ਵੀ ਪੜ੍ਹੋ: ਵਾਹਗਾ ਸਰਹੱਦ ਨੇੜੇ ਆਪਣਾ ਡਰੀਮ ਪ੍ਰੋਜੈਕਟ ਬਣਾ ਰਹੇ ਹਨ ਇਮਰਾਨ ਖਾਨ, ਪਾਕਿਸਤਾਨੀ ਜਨਤਾ ਨਾਰਾਜ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।