ਪਰੰਪਰਾ ਦੇ ਉਲਟ ਕਨਵੈਨਸ਼ਨ ''ਚ ਕਮਲਾ ਹੈਰਿਸ ਨੇ ਕੀਤੀ ਬਾਈਡੇਨ ਦੀ ਤਾਰੀਫ਼

Tuesday, Aug 20, 2024 - 01:02 PM (IST)

ਵਾਸ਼ਿੰਗਟਨ, (ਰਾਜ ਗੋਗਨਾ)- ਅਮਰੀਕਾ ਦੀ ਉਪ -ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਪਰੰਪਰਾ ਦੇ ਉਲਟ 'ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ' 'ਚ ਹੈਰਾਨੀਜਨਕ ਭਾਸ਼ਣ ਦਿੱਤਾ। ਆਮ ਤੌਰ 'ਤੇ ਸੰਮੇਲਨ ਦੇ ਆਖਰੀ ਦਿਨ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਆਪਣਾ ਭਾਸ਼ਣ ਦਿੰਦਾ ਹੈ। ਪਰ ਇਸ ਦੇ ਉਲਟ ਕਮਲਾ ਹੈਰਿਸ, ਜਿਸ ਨੇ ਪਹਿਲੇ ਦਿਨ ਬੋਲਿਆ ਉਸ ਨੇ ਰਾਸ਼ਟਰਪਤੀ ਜੋਅ ਬਾਈਡੇਨ 'ਤੇ ਤਾਰੀਫਾਂ ਦੀ ਵਰਖਾ ਕੀਤੀ।

ਕਮਲਾ ਹੈਰਿਸ ਨੇ ਪਰੰਪਰਾ ਦੇ ਉਲਟ 'ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ' 'ਚ ਅਮਰੀਕਾ ਲਈ ਜੀਵਨ ਭਰ ਸੇਵਾ ਲਈ ਰਾਸ਼ਟਰਪਤੀ ਜੋਅ ਬਾਾਈਡੇਨ ਦਾ ਧੰਨਵਾਦ ਕੀਤਾ। ਉਸ ਨੇ ਭਾਵੁਕ ਟਿੱਪਣੀਆਂ ਵੀ ਕੀਤੀਆਂ ਕਿ ਉਹ ਸਦਾ ਹੀ ਬਾਈਡੇਨ ਦੀ ਰਿਣੀ ਰਹੇਂਗੀ। ਕਮਲਾ ਹੈਰਿਸ ਨੇ ਸ਼ਿਕਾਗੋ ਵਿੱਚ 'ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਇਹ ਮੀਟਿੰਗਾਂ ਸਾਡੇ ਇਕ ਸ਼ਾਨਦਾਰ ਰਾਸ਼ਟਰਪਤੀ ਜੋਅ ਬਾਈਡੇਨ ਬਾਰੇ ਗੱਲ ਕਰਕੇ ਸ਼ੁਰੂ ਕਰਨਾ ਚਾਹੁੰਦੀ ਹਾਂ। ਜੋ ਤੁਹਾਡੀ ਇਤਿਹਾਸਿਕ ਅਗਵਾਈ ਅਤੇ ਰਾਸ਼ਟਰ ਲਈ ਜੀਵਨ ਭਰ ਉਨ੍ਹਾਂ ਵਲੋ ਕੀਤੀ ਸੇਵਾ ਲਈ ਧੰਨਵਾਦ ਕਰਦੀ ਹਾਂ। ਅਸੀਂ ਹਮੇਸ਼ਾ ਤੁਹਾਡੀ ਜਨਤਾ ਦੇ ਵੀ ਧੰਨਵਾਦੀ ਰਹਾਂਗੇ।”

PunjabKesari

ਪੜ੍ਹੋ ਇਹ ਅਹਿਮ ਖ਼ਬਰ-ਈਰਾਨ 'ਤੇ ਟਰੰਪ, ਹੈਰਿਸ ਦੀਆਂ ਮੁਹਿੰਮਾਂ 'ਚ ਦਖਲ ਦੇਣ ਦਾ ਦੋਸ਼

ਆਮ ਤੌਰ 'ਤੇ ਸੰਮੇਲਨ ਦੇ ਆਖਰੀ ਦਿਨ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਭਾਸ਼ਣ ਦਿੰਦਾ ਹੈ। ਪਰ ਹੈਰਿਸ ਨੇ ਪਰੰਪਰਾ ਨੂੰ ਝੁਕਾਇਆ ਅਤੇ ਪਹਿਲੇ ਦਿਨ ਹੈਰਾਨੀਜਨਕ ਗੱਲ ਕੀਤੀ। ਇਸ ਨਾਲ ਪੂਰਾ ਹਾਲ ਕਮਲਾ ਹੈਰਿਸ  ਦੇ ਨਾਅਰਿਆਂ ਨਾਲ ਗੂੰਜ ਰਿਹਾ ਸੀ। ਦੂਜੇ ਪਾਸੇ ਪਾਰਟੀ ਮੀਟਿੰਗ ਦੇ ਅਹਾਤੇ ਵਿੱਚ ਉਨ੍ਹਾਂ ਦਾ ਭਰਪੂਰ ਨਿੱਘਾ ਸਵਾਗਤ ਕੀਤਾ ਗਿਆ। ਇਨ੍ਹਾਂ ਮੀਟਿੰਗਾਂ ਵਿੱਚ ਉਸਨੂੰ ਅਧਿਕਾਰਤ ਤੌਰ 'ਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਵਜੋਂ ਸਵੀਕਾਰ ਕੀਤਾ ਗਿਆ। ਕਮਲਾ ਹੈਰਿਸ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਆਏ ਹਨ, ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਇੱਥੇ ਪਹੁੰਚੇ ਹੋਏ ਹਨ। ਅਤੇ ਉਨ੍ਹਾਂ ਸਾਰਿਆਂ ਨੇ ਡੈਮੋਕ੍ਰੇਟਿਕ ਪਾਰਟੀ ਦੇ ਆਗੂਆਂ ਨੂੰ ਰਾਸ਼ਟਰਪਤੀ ਚੋਣਾਂ ਲਈ ਇਕੱਠੇ ਹੋ ਕੇ ਅੱਗੇ ਵਧਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇੱਕ ਆਵਾਜ਼ ਬੁਲੰਦ ਕਰਕੇ ਅੱਗੇ ਵਧਣਾ ਹੈ ਅਤੇ ਇਸ ਗੱਲ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ। 

ਕਮਲਾ ਹੈਰਿਸ ਨੇ ਕਿਹਾ, "ਜੇ ਅਸੀਂ ਲੜਦੇ ਹਾਂ, ਅਸੀਂ ਜਿੱਤਾਂਗੇ" ਇਸ ਦੌਰਾਨ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ 22 ਅਗਸਤ ਨੂੰ ਖ਼ਤਮ ਹੋਵੇਗੀ। ਇਨ੍ਹਾਂ ਚਾਰ ਦਿਨਾਂ ਮੀਟਿੰਗਾਂ ਦੇ ਅੰਤ ਵਿੱਚ ਡੈਮੋਕਰੇਟਿਕ ਪਾਰਟੀ ਅਧਿਕਾਰਤ ਤੌਰ 'ਤੇ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਉਮੀਦਵਾਰ ਵਜੋਂ ਅਤੇ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਨੂੰ ਉਪ ਰਾਸ਼ਟਰਪਤੀ ਉਮੀਦਵਾਰ ਵਜੋਂ ਪੂਰਾ ਸਮਰਥਨ ਦੇਵੇਗੀ। ਰਾਸ਼ਟਰਪਤੀ ਜੋਅ ਬਾਈਡੇਨ ਦੇ ਨਾਲ-ਨਾਲ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਬਿਲ ਕਲਿੰਟਨ ਵੀ ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਨਗੇ। 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਤੋਂ ਹਾਰਨ ਵਾਲੀ ਹਿਲੇਰੀ ਕਲਿੰਟਨ ਵੀ ਸੰਬੋਧਨ ਕਰੇਗੀ।ਇਨ੍ਹਾਂ ਮੀਟਿੰਗਾਂ ਵਿੱਚ ਡੈਮੋਕ੍ਰੇਟਸ ਵੱਲੋਂ ਉਸ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News