ਗ਼ਦਰੀ ਬਾਬੇ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੀ ਪੋਤ ਨੂੰਹ ਸਰਦਾਰਨੀ ਬਲਬੀਰ ਕੌਰ ਦਾ ਦਿਹਾਂਤ

Thursday, Dec 24, 2020 - 09:27 AM (IST)

ਨਿਊਯਾਰਕ/ਬਰੈਂਪਟਨ, ( ਰਾਜ ਗੋਗਨਾ)— ਕੈਨੇਡਾ ਦੇ ਬਰੈਂਪਟਨ ਚ’  ਮਹਾਨ ਗ਼ਦਰੀ ਬਾਬੇ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੀ ਪੋਤ ਨੂੰਹ ਬੀਬੀ ਬਲਬੀਰ ਕੌਰ ਦਾ ਬੀਤੇ ਦਿਨੀਂ ਬਰੈਂਪਟਨ ਕੈਨੇਡਾ ਵਿਖੇ ਦਿਹਾਂਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। 

ਸਰਦਾਰਨੀ ਬਲਬੀਰ ਕੌਰ ਪਤਨੀ ਸਵਰਗਵਾਸੀ ਅਜੀਤ ਸਿੰਘ ਬੀਤੇ 19 ਦਸੰਬਰ ਨੂੰ ਗੁਰੂ ਚਰਨਾਂ ਵਿੱਚ ਵਿਰਾਜ ਗਏ ਹਨ । ਬੀਬੀ ਬਲਬੀਰ ਕੌਰ ਟੋਰਾਂਟੋ ਨਿਵਾਸੀ ਤੇਜਪਾਲ ਸਿੰਘ ਸੰਧੂ ਹੁਰਾਂ ਦੇ ਮਾਤਾ ਅਤੇ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੇ ਪੋਤ ਨੂੰਹ ਸਨ ਅਤੇ ਲੰਮੇ ਸਮੇਂ ਤੋਂ ਬਰੈਂਪਟਨ ਵਿਖੇ ਰਹਿ ਰਹੇ ਸਨ । 

ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਲਹਿਰ ਦੇ ਮੁਖੀ ਅਤੇ ਮਹਾਨ ਦੇਸ਼ ਭਗਤ ਸਨ । ਬਾਬਾ ਗੁਰਦਿੱਤ ਸਿੰਘ ਦਾ ਜਨਮ 1859 ਈਸਵੀ ਵਿਚ ਪਿੰਡ ਸਰਿਹਾਲੀ, ਜ਼ਿਲ੍ਹਾ ਤਰਨਤਾਰਨ ਵਿਖੇ ਇਕ ਸਾਧਾਰਨ ਕਿਸਾਨ ਹੁਕਮ ਸਿੰਘ ਦੇ ਘਰ ਹੋਇਆ ਸੀ ਤੇ ਕਾਮਾਗਾਟਾਮਾਰੂ ਜਹਾਜ਼ ਨੂੰ ਖਰੀਦਣ ਅਤੇ ਕੈਨੇਡਾ ਲੈ ਕੇ ਆਉਣ ਦੇ ਵਿਰਤਾਂਤ ਨਾਲ ਉਨਾਂ ਦਾ ਨਾਮ ਜੁੜਿਆ ਹੋਇਆ ਹੈ। ਬਾਬਾ ਗੁਰਦਿੱਤ ਸਿੰਘ 29 ਸਤੰਬਰ 1914 ਦੇ ਬਜਬਜ ਘਾਟ ਕਲਕੱਤਾ ਦੇ ਖ਼ੂਨੀ ਸਾਕੇ ਨਾਲ ਸਬੰਧਿਤ ਕੇਂਦਰੀ ਹਸਤੀ ਵੀ ਸਨ। ਸਰਦਾਰਨੀ ਬਲਬੀਰ ਕੌਰ ਨਾਲ ਸਬੰਧਤ ਹੋਰ ਜਾਣਕਾਰੀ ਲਈ ਉਨਾਂ ਦੇ ਸਪੁੱਤਰ ਤੇਜਪਾਲ ਸਿੰਘ ਸੰਧੂ ਹੁਰਾਂ ਨਾਲ 647-887- 4035 ਤੇ ਸੰਪਰਕ ਕੀਤਾ ਜਾ ਸਕਦਾ ਹੈ।


Lalita Mam

Content Editor

Related News