ਕਾਬੁਲ ਧਮਾਕਿਆਂ ਦੇ ਬਾਵਜੂਦ 31 ਅਗਸਤ ਦੀ ਡੈੱਡਲਾਈਨ ’ਤੇ ਅੜਿਆ ਅਮਰੀਕਾ

08/28/2021 5:49:10 PM

ਇੰਟਰਨੈਸ਼ਨਲ ਡੈਸਕ: ਅਫ਼ਗਾਨਿਸਤਾਨ ’ਤੇ 20 ਸਾਲ ਦੇ ਬਾਅਦ ਇਕ ਵਾਰ ਫ਼ਿਰ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਉਸ ਨੇ ਦੇਸ਼ ਦੇ ਰਾਸ਼ਟਰਪਤੀ ਭਵਨ ’ਤੇ ਵੀ ਕਬਜ਼ਾ ਕਰ ਲਿਆ ਹੈ। ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਤਾਲਿਬਾਨ ਨੂੰ ਸੱਤਾ ਸੌਂਪ ਦਿੱਤੀ ਹੈ। ਰਾਸ਼ਟਰਪਤੀ ਗਨੀ ਨੇ ਦੇਸ਼ ਛੱਡ ਦਿੱਤਾ ਹੈ। ਅਫ਼ਗਾਨਿਸਤਾਨ ’ਚ ਤਾਲਿਬਾਨ ਰਾਜ਼ ਦੇ ਬਾਅਦ ਹਫੜਾ-ਦਫੜੀ ’ਚ ਅਮਰੀਕਾ ਦਾ ਕਾਬੁਲ ਤੋਂ ਲੋਕਾਂ ਦਾ ਕੱਢਣਾ ਜਾਰੀ ਹੈ।ਇਸ ’ਚ ਹੋਏ ਵੀਰਵਾਰ ਨੂੰ ਬੰਬ ਧਮਾਕਿਆਂ ਤੋਂ ਸਾਫ਼ ਹੈ ਕਿ ਅਮਰੀਕਾ ਦਾ ਨਿਕਾਸੀ ਮਿਸ਼ਨ ਸੁਰੱਖਿਅਤ ਨਹੀਂ ਹੈ।

ਹਾਲਾਂਕਿ ISIS  ਦੇ ਅੱਤਵਾਦੀ ਹਮਲਿਆਂ ਦੇ ਖ਼ਤਰਿਆਂ ’ਚ ਅਮਰੀਕਾ 31 ਅਗਸਤ ਤੱਕ ਦੀ ਡੈਡਲਾਈਨ ਤੱਕ ਵਾਪਸੀ ਮਿਸ਼ਨ ’ਤੇ ਕਾਇਮ ਹੈ। ਇਕ ਪ੍ਰੈੱਸ ਕਾਨਫਰੰਸ ਦੌਰਾਨ ਵਾਈਟ ਹਾਊਸ ਦੀ ਪ੍ਰੈੱਸ ਸੈਕੇਟਰੀ ਜੇਨ ਸਾਕੀ ਨੇ ਕਿਹਾ ਕਿ ਉੱਥੇ ਹਮੇਸ਼ਾ ਖ਼ਤਰਾ ਬਣਿਆ ਹੋਇਆ ਹੈ ਅਤੇ ਸਾਡੇ ਜਵਾਨ ਇਸ ਸਭ ਦੇ ’ਚ ਅਜੇ ਵੀ ਉੱਥੇ ਹਨ।ਇਹ ਸਾਡੇ ਮਿਸ਼ਨ ਦਾ ਸਭ ਤੋਂ ਖ਼ਤਰਨਾਕ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਮਿਸ਼ਨ ਹੁਣ ਖ਼ਤਮ ਹੋਣ ਦੇ ਵੱਲ ਹਨ। ਫੌਜ ਕਮਾਂਡਰ ਅਤੇ ਜਵਾਨ ਹਥਿਆਰ ਸਮੇਤ ਵਾਪਸ ਆ ਰਹੇ ਹਨ। 

ਜ਼ਿਕਰਯੋਗ ਹੈ ਕਿ ਅਫ਼ਗਾਨ ’ਚ ਤਾਲਿਬਾਨ ਦਾ ਰਾਜ਼ ਸ਼ੁਰੂ ਹੋਣ ਦੇ ਬਾਅਦ ਤੋਂ ਹੀ ਹਫ਼ੜਾ-ਦਫੜੀ ਦਾ ਮਾਹੌਲ ਹੈ। ਵੀਰਵਾਰ ਨੂੰ ਅਫ਼ਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ਦੇ ਕੋਲ ਹੋਏ ਸੀਰੀਅਲ ਬੰਬ ਧਮਾਕਿਆਂ ’ਚ ਅਮਰੀਕੇ ਦੇ 13 ਜਵਾਨਾਂ ਸਣੇ 103 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਕਾਬੁਲ ਏਅਰਪੋਰਟ ’ਤੇ ਹੋਏ ਦਿਲ ਦਹਿਲਾ ਦੇਣ ਵਾਲੇ ਧਮਾਕਿਆਂ ’ਚ 12 ਅਮਰੀਕੀ ਨੌਸੈਨਿਕਾਂ ਅਤੇ ਇਕ ਨੌਸੈਨਿਕਾ ਦਾ ਮੈਡੀਕਲ ਕਰਮਚਾਰੀ ਸ਼ਾਮਲ ਸਨ।ਹਾਲਾਂਕਿ ਇਨ੍ਹਾਂ ਬੰਬ ਧਮਾਕਿਆਂ ’ਚ ਹੁਣ ਤੱਕ 103 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਪਰ ਇਨ੍ਹਾਂ ਧਮਾਕਿਆਂ ਦੇ ਬਾਅਦ ਵੀ ਅਮਰੀਕਾ ਆਪਣਾ ਨਿਵਾਸੀ ਮੁਹਿੰਮ ਨਹੀਂ ਰੋਕੇਗਾ। ਰਾਸ਼ਟਰਪਤੀ ਜੋ ਬਾਈਡੇਨ ਨੇ ਐਲਾਨ ਕੀਤਾ ਹੈ ਕਿ ਅਫ਼ਗਾਨਿਸਤਾਨ ਤੋਂ ਅਮਰੀਕੀ ਨਾਗਰਿਕਾਂ ਨੂੰ ਕੱਢਣ ਦਾ ਕੰਮ ਜਾਰੀ ਰਹੇਗਾ। 


Shyna

Content Editor

Related News