ਲੜੀਵਾਰ ਧਮਾਕਿਆਂ ਨਾਲ ਕੰਬਿਆ ਕਾਬੁਲ

05/09/2018 2:22:51 PM

ਕਾਬੁਲ (ਏ.ਐਫ.ਪੀ.)- ਕਈ ਵੱਡੇ ਧਮਾਕਿਆਂ ਅਤੇ ਉਸ ਤੋਂ ਬਾਅਦ ਹੋਈ ਗੋਲੀਬਾਰੀ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਨੂੰ ਹਿਲਾ ਕੇ ਰੱਖ ਦਿੱਤਾ। ਨਿਊਜ਼ ਏਜੰਸੀ ਏ.ਐਫ.ਪੀ. ਨੇ ਦੱਸਿਆ ਕਿ ਉਥੇ ਮੌਜੂਦ ਉਸ ਦੇ ਪੱਤਰਕਾਰਾਂ ਨੇ ਸ਼ਹਿਰ ਵਿਚ ਕਈ ਧਮਾਕਿਆਂ ਦੀ ਆਵਾਜ਼ ਸੁਣੀ ਜਿਸ ਦੀ ਪੁਸ਼ਟੀ ਪੁਲਸ ਦੇ ਬੁਲਾਰੇ ਹਸ਼ਮਤੁੱਲਾ ਐਸਤਾਨਾਕਜ਼ਈ ਨੇ ਵੀ ਕੀਤੀ ਹੈ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਅੱਜ ਇਕ ਤੋਂ ਬਾਅਦ ਇਕ ਤਿੰਨ ਬੰਬ ਧਮਾਕਿਆਂ ਅਤੇ ਉਸ ਤੋਂ ਬਾਅਦ ਗੋਲੀਬਾਰੀ ਵੀ ਹੋਈ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਅਤੇ ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਮੱਧ ਕਾਬੁਲ ਵਿਚ ਵਿਦੇਸ਼ੀ ਸਫਾਰਤਖਾਨੇ ਅਤੇ ਸਰਕਾਰੀ ਦਫਤਰ ਨੇੜੇ ਸਥਿਤ ਪੁਲਸ ਥਾਣੇ ਉੱਤੇ ਇਕ ਆਤਮਘਾਤੀ ਬੰਬ ਧਮਾਕਾ ਹੋਇਆ, ਜਿਸ ਵਿਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਆਤਮਘਾਤੀ ਹਮਲਾਵਰ ਨੇ ਪੁਲਸ ਥਾਣੇ ਦੇ ਗੇਟ ਨੇੜੇ ਖੁਦ ਨੂੰ ਬੰਬ ਨਾਲ ਉਡਾ ਲਿਆ। ਪੁਲਸ ਬੁਲਾਰੇ ਹਸ਼ਮਤ ਸਤਾਨੇਕਜ਼ਈ ਨੇ ਕਿਹਾ ਕਿ ਅਸੀਂ ਪੂਰੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਧਮਾਕੇ ਵਾਲੀਆਂ ਥਾਵਾਂ ਤੋਂ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।


Related News