ਡੋਨਾਲਡ ਟਰੰਪ ਦਾ ਮਜ਼ਾਕ ਉਡਾ ਰਹੇ ਟਰੂਡੋ, ਜਾਨਸਨ ਤੇ ਮੈਕਰੋਨ ਦਾ ਵੀਡੀਓ ਵਾਇਰਲ

12/04/2019 1:13:50 PM

ਲੰਡਨ— ਬ੍ਰਿਟੇਨ ਦੇ ਬਕਿੰਘਮ ਪੈਲਸ 'ਚ ਨਾਟੋ ਦੀ ਬੈਠਕ 'ਚ ਵੀ. ਆਈ. ਪੀ. ਰਿਸੈਪਸ਼ਨ ਦੌਰਾਨ ਇਕ ਗੱਲਬਾਤ ਦੀ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਿਖਾਈ ਦੇ ਰਹੇ ਹਨ। ਇਸ ਵੀਡੀਓ 'ਚ ਤਿੰਨੋਂ ਨੇਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚਰਚਾ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਨੇ ਟਰੰਪ ਦਾ ਨਾਂ ਨਹੀਂ ਲਿਆ ਪਰ ਜ਼ਿਕਰ ਕੀਤਾ ਕਿ ਉਹ ਇਸ ਕਾਰਨ ਦੇਰੀ ਨਾਲ ਆਉਂਦੇ ਹਨ ਕਿਉਂਕਿ ਉਹ 40 ਮਿੰਟਾਂ ਤਕ ਪ੍ਰੈੱਸ ਕਾਨਫਰੰਸ ਕਰਦੇ ਹਨ। ਇਸ ਮਗਰੋਂ ਸਭ ਹੱਸਣ ਲੱਗ ਗਏ।
 

 

ਇਸ ਵੀਡੀਓ 'ਤੇ ਅਮਰੀਕੀ ਰਾਜਨੀਤੀ ਦੇ ਜਾਣਕਾਰ ਇਆਨ ਬ੍ਰੇਮਰ ਨੇ ਵੀ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਲਿਖਿਆ-'ਟਰੰਪ ਨਾਲ ਇਹ ਹਰ ਨਾਟੋ ਸੰਮੇਲਨ 'ਚ ਹੁੰਦਾ ਹੈ। ਹਰ ਜੀ=7 ਅਤੇ ਜੀ-20 ਸੰਮੇਲਨ 'ਚ ਅਮਰੀਕੀ ਰਾਸ਼ਟਰਪਤੀ ਦੀ ਪਿੱਠ ਪਿੱਛੇ ਅਮਰੀਕੀ ਸਹਿਯੋਗੀਆਂ ਵਲੋਂ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ।''


Related News