ਜਸਟਿਨ ਬੀਬਰ ਨੂੰ ਹੋਈ ਇਹ ਭਿਆਨਕ ਬੀਮਾਰੀ, ਸੋਸ਼ਲ ਮੀਡੀਆ ''ਤੇ ਖੁਦ ਕੀਤਾ ਖੁਲਾਸਾ
Thursday, Jan 09, 2020 - 10:13 PM (IST)

ਟੋਰਾਂਟੋ - ਆਪਣੀ ਚੰਗੀ ਆਵਾਜ਼ ਨਾਲ ਕਰੋੜਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਉਣ ਵਾਲੇ ਪੋਪ-ਸਟਾਰ ਜਸਟਿਨ ਬੀਬਰ ਦੇ ਬਾਰੇ 'ਚ ਇਕ ਦੁਖੀ ਭਰੀ ਖਬਰ ਹੈ, ਉਹ ਇਕ ਭਿਆਨਕ ਬੀਮਾਰੀ ਨਾਲ ਜੂਝ ਰਹੇ ਹਨ, ਇਸ ਗੱਲ ਦਾ ਖੁਲਾਸਾ ਖੁਦ ਬੀਬਰ ਨੇ ਹੀ ਸੋਸ਼ਲ ਮੀਡੀਆ 'ਤੇ ਕੀਤਾ ਹੈ, ਉਨ੍ਹਾਂ ਨੇ ਆਪਣੀ ਸਿਹਤ ਦੇ ਬਾਰੇ 'ਚ ਇਕ ਇਮੋਸ਼ਨਲ ਪੋਸਟ ਸ਼ੇਅਰ ਕੀਤੀ ਹੈ ਜਿਸ ਨੂੰ ਪੜ੍ਹਣ ਤੋਂ ਬਾਅਦ ਉਨ੍ਹਾਂ ਦੇ ਚਾਹੁੰਣ ਵਾਲੇ ਬੇਹੱਦ ਦੁਖੀ ਅਤੇ ਪਰੇਸ਼ਾਨ ਹਨ। ਤੁਹਾਨੂੰ ਦੱਸ ਦਈਏ ਕਿ ਜਸਟਿਨ ਬੀਬਰ 'ਲਾਈਮ ਡਿਜ਼ੀਜ' ਨਾਂ ਦੇ ਇਕ ਬੀਮਾਰੀ ਨਾਲ ਜੂਝ ਰਹੇ ਹਨ।
ਲਾਈਮ ਡਿਜ਼ੀਜ ਤੋਂ ਪਰੇਸ਼ਾਨ ਹਨ ਜਸਟਿਨ
ਜਸਟਿਨ ਨੇ ਇੰਸਟਾਗ੍ਰਾਮ 'ਤੇ ਇਹ ਖੁਲਾਸਾ ਕਰਦੇ ਹੋਏ ਲਿੱਖਿਆ ਕਿ ਬਹੁਤ ਸਾਰੇ ਲੋਕ ਇਹ ਆਖ ਰਹੇ ਸਨ ਕਿ ਜਸਟਿਨ ਬੀਬਰ ਬਹੁਤ ਗੰਦੇ ਨਜ਼ਰ ਆ ਰਹੇ ਹਨ, ਉਹ ਇਹ ਨਹੀਂ ਦੇਖ ਪਾਏ ਕਿ ਮੈਂ ਬੀਮਾਰ ਹਾਂ। ਉਨ੍ਹਾਂ ਨੂੰ ਲੱਗਾ ਕਿ ਮੈਂ ਡਰੱਗਸ ਲੈਣ ਲੱਗਾ ਹਾਂ ਤਾਂ ਤੁਹਾਨੂੰ ਦੱਸ ਦਿਆਂ ਕਿ ਮੇਰੇ ਸਰੀਰ 'ਚ ਲਾਈਮ ਡਿਜ਼ੀਜ ਪਾਇਆ ਗਿਆ ਹੈ। ਇਹ ਇਕ ਕ੍ਰਾਮਿਕ ਮੋਨੋ ਦਾ ਵੀ ਸੀਰੀਅਸ ਕੇਸ ਹੈ।
ਮੈਂ ਜਲਦੀ ਵਾਪਸ ਆਵਾਂਗਾ : ਬੀਬਰ
ਜਿਸ ਕਾਰਨ ਮੇਰੀ ਸਕਿਨ, ਦਿਮਾਗ, ਸਰੀਰ ਦਾ ਐਨਰਜੀ ਅਤੇ ਓਵਰਆਲ ਹੈਲਥ ਪ੍ਰਭਾਵਿਤ ਹੋਈ ਹੈ। ਹਾਲਾਂਕਿ ਉਨ੍ਹਾਂ ਨੇ ਅੱਗੇ ਲਿੱਖਿਆ ਹੈ ਕਿ ਉਹ ਇਕ ਸਹੀ ਟ੍ਰੀਟਮੈਂਟ ਲੈ ਕੇ ਜਲਦ ਹੀ ਆਪਣੇ ਚਾਹੁੰਣ ਵਾਲਿਆਂ ਵਿਚਾਲੇ ਹੋਣਗੇ।
'ਬੇਬੀ-ਬੇਬੀ' ਦੇ ਜ਼ਰੀਏ ਯੂ-ਟਿਊਬ ਸਟਾਰ ਹਨ ਜਸਟਿਨ
ਤੁਹਾਨੂੰ ਦੱਸ ਦਈਏ ਕਿ 13 ਸਾਲ ਦੀ ਉਮਰ 'ਚ ਬੇਬੀ-ਬੇਬੀ ਦੇ ਜ਼ਰੀਏ ਯੂ-ਟਿਊਬ ਦੇ ਸਟਾਰ ਬਣੇ ਜਸਟਿਨ ਬੀਬਰ ਪਿਛਲੇ ਸਾਲ ਮਈ 'ਚ ਵਰਲਡ ਟੂਰ ਪ੍ਰੋਗਰਾਮ ਦੇ ਤਹਿਤ ਭਾਰਤ ਆਏ ਸਨ, ਉਨ੍ਹਾਂ ਨੇ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਕਾਨਸਰਟ ਪਰਫਾਰਮ ਕੀਤਾ ਸੀ, ਇਸ ਕਾਨਸਰਟ 'ਚ ਹਜ਼ਾਰਾਂ ਦੀ ਗਿਣਤੀ 'ਚ ਉਨ੍ਹਾਂ ਦੇ ਫੈਂਸ ਇਕੱਠੇ ਹੋਏ ਸਨ।
ਪਹਿਲੀ ਵੀਡੀਓ ਮਾਂ ਨੇ ਅਪਲੋਡ ਕੀਤੀ ਸੀ
ਦੱਸ ਦਈਏ ਕਿ 1 ਮਾਰਚ 1994 ਨੂੰ ਜੰਮੇ ਜਸਟਿਨ ਬੀਬਰ ਪੂਰੀ ਦੁਨੀਆ 'ਚ ਮਸ਼ਹੂਰ ਸਿੰਗਰ ਹਨ। ਕੈਨੇਡੀਅਨ ਪੋਪਸਟਾਰ ਜਸਟਿਨ ਬੀਬਰ ਇਕ ਮੰਨਿਆ-ਪ੍ਰਮੰਨਿਆ ਨਾਂ ਹੈ, ਜਸਟਿਨ ਬੀਬਰ ਦੀ ਪਹਿਲੀ ਵੀਡੀਓ ਉਨ੍ਹਾਂ ਦੀ ਮਾਂ ਨੇ ਉਂਝ ਹੀ ਯੂ-ਟਿਊਬ 'ਤੇ ਅਪਲੋਡ ਕੀਤੀ ਸੀ। ਜਿਸ ਨੇ ਬੀਬਰ ਨੂੰ ਸਟਾਰ ਬਣਾ ਦਿੱਤਾ, ਕੈਨੇਡੀਅਨ ਸਿੰਗਰ ਜਸਟਿਨ 1400 ਕਰੋੜ ਰੁਪਏ ਤੋਂ ਜ਼ਿਆਦਾ ਜਾਇਦਾਦ ਦੇ ਮਾਲਕ ਹਨ।