ਬੱਚਿਆਂ ਦੇ ਟੀ. ਵੀ. ਦੇਖਣ ਸਮੇਂ ਵਧ ਪ੍ਰਸਾਰਤ ਹੁੰਦੇ ਹਨ ਜੰਕ ਫੂਡ ਦੇ ਵਿਗਿਆਪਨ

04/18/2018 3:29:38 PM

ਮੈਲਬੌਰਨ (ਭਾਸ਼ਾ)— ਜੇਕਰ ਜੰਕ ਫੂਡ ਨੂੰ ਦੇਖ ਕੇ ਤੁਹਾਡੇ ਬੱਚਿਆਂ ਦੇ ਮੂੰਹ 'ਚ ਵੀ ਪਾਣੀ ਆਉਂਦਾ ਹੈ, ਤਾਂ ਇਹ ਟੀ. ਵੀ. ਦੇਖਣ ਨਾਲ ਵੀ ਹੋ ਸਕਦਾ ਹੈ। ਟੀ. ਵੀ. 'ਤੇ ਜੰਕ ਫੂਡ ਦੇ ਵਿਗਿਆਪਨ ਉਸ ਸਮੇਂ ਵਧ ਪ੍ਰਸਾਰਤ ਹੁੰਦੇ ਹਨ, ਜਿਹੜਾ ਸਮਾਂ ਬੱਚਿਆਂ ਦੇ ਟੀ. ਵੀ. ਦੇਖਣ ਦਾ ਹੁੰਦਾ ਹੈ। ਇਕ ਨਵੇਂ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬੱਚਿਆਂ ਨੂੰ ਸਿਹਤਮੰਦ ਖੁਰਾਕ ਪਦਾਰਥ ਦੇ ਵਿਗਿਆਪਨ ਦੀ ਤੁਲਨਾ 'ਚ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਖੁਰਾਕ ਪਦਾਰਥ ਦੇ ਵਿਗਿਆਪਨ ਵਧ ਦਿਖਾਏ ਜਾਂਦੇ ਹਨ। 
ਆਸਟ੍ਰੇਲੀਆ 'ਚ ਐਡੀਲੇਡ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਦੇਖਿਆ ਕਿ ਜੇਕਰ ਕੋਈ ਬੱਚਾ ਹਰ ਦਿਨ 80 ਮਿੰਟ ਤੱਕ ਟੀ. ਵੀ. ਦੇਖਦਾ ਹੈ ਤਾਂ ਉਹ ਹਰ ਸਾਲ ਜੰਕ ਫੂਡ ਦੇ 800 ਤੋਂ ਵਧ ਵਿਗਿਆਪਨ ਦੇਖੇਗਾ। ਐਡੀਲੇਡ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਲੀਸਾ ਸਮਿੱਥਰਸ ਨੇ ਕਿਹਾ, ''ਅਸੀਂ ਜੋ ਅੰਕੜੇ ਦੇਖੇ ਹਨ ਉਨ੍ਹਾਂ 'ਚੋਂ ਇਹ ਸਭ ਤੋਂ ਖਰਾਬ ਹਨ। ਟੀ. ਵੀ. 'ਤੇ ਖੁਰਾਕ ਪਦਾਰਥ ਦੇ ਸਭ ਤੋਂ ਵਧ ਦਿਖਾਏ ਜਾਣ ਵਾਲੇ ਵਿਗਿਆਪਨਾਂ ਵਿਚ ਸਨੈਕ ਫੂਡ, ਮੀਟ, ਫਾਸਟ ਫੂਡ ਅਤੇ ਮਿੱਠੇ ਪਦਾਰਥ ਸ਼ਾਮਲ ਹਨ। ਅਧਿਐਨ ਵਿਚ ਦੇਖਿਆ ਗਿਆ ਹੈ ਕਿ ਬੱਚਿਆਂ ਦੇ ਟੀ. ਵੀ. ਦੇਖਣ ਦੇ ਸਮੇਂ ਦੌਰਾਨ ਜੰਕ ਫੂਡ ਦੇ ਵਿਗਿਆਪਨ ਸਿਹਤ ਖੁਰਾਕ ਪਦਾਰਥਾਂ ਦੇ ਮੁਕਾਬਲੇ 2.3 ਗੁਣਾ ਵਧ ਦਿਖਾਏ ਜਾਂਦੇ ਹਨ।


Related News