ਆਸਟ੍ਰੇਲੀਆ ਰਹਿੰਦੇ ਭਾਰਤੀਆਂ ਨੂੰ ਭਾਰਤ ਆਉਣ ਲਈ 30 ਜੂਨ ਤੋਂ ਪਹਿਲਾਂ ਕਰਨਾ ਪਵੇਗਾ ਇਹ ਕੰਮ!

06/18/2017 5:22:47 PM

ਮੈਲਬੌਰਨ— ਆਸਟ੍ਰੇਲੀਆ ਵਿਚ ਰਹਿਣ ਵਾਲੇ ਭਾਰਤੀ 30 ਜੂਨ ਤੱਕ ਆਪਣੇ ਪੀ. ਆਈ. ਓ. (ਪਰਸਨ ਆਫ ਇੰਡੀਅਨ ਓਰੀਜਨ) ਕਾਰਡ ਨੂੰ ਓ. ਸੀ. ਆਈ. (ਓਵਰਸੀਜ਼ ਸਿਟੀਜ਼ਨ ਆਫ ਇੰਡੀਆ) ਕਾਰਡ ਵਿਚ ਤਬਦੀਲ ਕਰਵਾਉਣ ਨਹੀਂ ਤਾਂ ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਆਉਣ ਲਈ ਵੀਜ਼ਾ ਲਈ ਅਪਲਾਈ ਕਰਨਾ ਪਵੇਗਾ। ਇਹ ਕਹਿਣਾ ਹੈ ਮੈਲਬੌਰਨ 'ਚ ਭਾਰਤ ਦੀ ਕੌਂਸਲ ਜਨਰਲ ਮਨਿਕਾ ਜੈਨ ਦਾ। ਭਾਰਤ ਸਰਕਾਰ ਨੇ ਵਿਦੇਸ਼ਾਂ ਵਿਚ ਰਹਿੰਦੇ ਸਾਰੇ ਭਾਰਤੀਆਂ ਨੂੰ ਆਪਣੇ ਪੀ. ਆਈ. ਓ. ਕਾਰਡ ਨੂੰ ਓ. ਸੀ. ਆਈ. ਕਾਰਡ ਵਿਚ ਤਬਦੀਲ ਕਰਨ ਲਈ ਸਮਾਂ ਦਿੱਤਾ ਹੈ। ਜੈਨ ਨੇ ਕਿਹਾ ਕਿ ਜੇਕਰ ਲੋਕ 30 ਜੂਨ ਤੋਂ ਪਹਿਲਾਂ ਇਹ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਕੋਈ ਕੌਂਸਲਰ ਫੀਸ ਨਹੀਂ ਭਰਨੀ ਪਵੇਗੀ। 1 ਜੁਲਾਈ ਤੋਂ ਪੀ. ਆਈ. ਓ. ਕਾਰਡ ਨੂੰ ਓ. ਸੀ. ਆਈ. ਕਾਰਡ ਵਿਚ ਤਬਦੀਲ ਕਰਵਾਉਣ ਲਈ ਫੀਸ ਲੱਗਣੀ ਸ਼ੁਰੂ ਹੋ ਜਾਵੇਗੀ।


Kulvinder Mahi

News Editor

Related News