JUI-F ਮੁਖੀ ਅਫਗਾਨਿਸਤਾਨ ''ਚ ਤਾਲਿਬਾਨ ਦਾ ਕਰੇਗਾ ਸਮਰਥਨ

Thursday, Dec 23, 2021 - 01:29 PM (IST)

JUI-F ਮੁਖੀ ਅਫਗਾਨਿਸਤਾਨ ''ਚ ਤਾਲਿਬਾਨ ਦਾ ਕਰੇਗਾ ਸਮਰਥਨ

ਇਸਲਾਮਾਬਾਦ (ਯੂ.ਐੱਨ.ਆਈ.): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੂੰ ਖੈਬਰ ਪਖਤੂਨਖਵਾ ਸੂਬੇ 'ਚ ਸਥਾਨਕ ਚੋਣਾਂ 'ਚ ਹਰਾਉਣ ਵਾਲੀ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇਯੂਆਈ-ਐੱਫ) ਦੇ ਮੁਖੀ ਨੇ ਅਫਗਾਨਿਸਤਾਨ ਵਿਚ ਤਾਲਿਬਾਨ ਸ਼ਾਸਨ ਨੂੰ ਆਪਣਾ ਸਮਰਥਨ ਦੇਣ ਦਾ ਵਾਅਦਾ ਦੁਹਰਾਇਆ ਹੈ। ਡਾਨ ਦੀ ਵੀਰਵਾਰ ਦੀ ਰਿਪੋਰਟ ਮੁਤਾਬਕ ਮੌਲਾਨਾ ਫਜ਼ਲੁਰ ਰਹਿਮਾਨ ਨੇ ਇਹ ਟਿੱਪਣੀ ਉਦੋਂ ਕੀਤੀ, ਜਦੋਂ ਉਹਨਾਂ ਨੇ ਅਫਗਾਨ ਸਿੱਖਿਆ ਮੰਤਰੀ ਮੁੱਲਾ ਅਬਦੁਲ ਬਾਕੀ ਹੱਕਾਨੀ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਉਸ ਨੂੰ ਬੁੱਧਵਾਰ ਨੂੰ ਖੇਤਰੀ ਰਾਜਨੀਤੀ 'ਤੇ ਚਰਚਾ ਕਰਨ ਲਈ ਆਪਣੀ ਰਿਹਾਇਸ਼ 'ਤੇ ਬੁਲਾਇਆ ਸੀ। 

ਰਹਿਮਾਨ ਨੇ ਅਫਗਾਨ ਮੰਤਰੀ ਨੂੰ ਕਿਹਾ ਕਿ ਸਿਧਾਂਤਾਂ 'ਤੇ ਅਧਾਰਤ ਇਕਸਾਰਤਾ ਅਤੇ ਸੰਘਰਸ਼ ਇਸਲਾਮੀ ਅਮੀਰਾਤ ਦੀ ਸਫਲਤਾ ਦਾ ਕਾਰਨ ਬਣਿਆ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦੁਨੀਆ ਨੂੰ ਤਾਲਿਬਾਨ ਸਰਕਾਰ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਗੌਰਤਲਬ ਹੈ ਕਿ ਹੱਕਾਨੀ ਉਨ੍ਹਾਂ ਤਾਲਿਬਾਨ ਨੇਤਾਵਾਂ ਵਿੱਚੋਂ ਇੱਕ ਹੈ ਜੋ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਖੇਤਰ ਵਿੱਚ ਜੇਯੂਆਈ-ਐਫ ਨਾਲ ਸਬੰਧਤ ਮਦਰੱਸਿਆਂ ਵਿੱਚ ਪੜ੍ਹੇ ਸਨ।

ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਦਾ ਨਵਾਂ ਫਰਮਾਨ, ਇਸ਼ਤਿਹਾਰਾਂ 'ਚ ਔਰਤਾਂ ਦੀਆਂ ਫੋਟੋਆਂ ਦੀ ਵਰਤੋਂ 'ਤੇ ਲਗਾਈ ਪਾਬੰਦੀ

ਅਫਗਾਨ ਮੰਤਰੀ ਚਾਹੁੰਦਾ ਸੀ ਕਿ ਜੇਯੂਆਈ-ਐੱਫ ਮੁਖੀ ਅਫਗਾਨ ਲੋਕਾਂ ਨੂੰ ਭੋਜਨ ਅਤੇ ਗਰਮ ਕੱਪੜਿਆਂ ਸਮੇਤ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਕਰੇ।ਰਹਿਮਾਨ ਨੇ ਕਿਹਾ ਕਿ ਪਾਕਿਸਤਾਨ ਨੂੰ ਸ਼ਾਂਤੀ ਅਤੇ ਇਕ ਮਜ਼ਬੂਤ ਅਰਥਵਿਵਸਥਾ ਦੀ ਲੋੜ ਹੈ ਅਤੇ ਇਸਲਾਮ ਇਸ ਨੂੰ ਪ੍ਰਾਪਤ ਕਰਨ ਦਾ ਤਰੀਕਾ ਹੈ ਕਿਉਂਕਿ ਇਹ ਇੱਕ ਅਜਿਹਾ ਧਰਮ ਹੈ ਜੋ ਜੀਵਨ, ਜਾਇਦਾਦ ਅਤੇ ਇੱਜ਼ਤ ਦੀ ਰੱਖਿਆ ਕਰਦਾ ਹੈ।

ਪੜ੍ਹੋ ਇਹ ਅਹਿਮ ਖਬਰ- ਹਾਂਗਕਾਂਗ ਯੂਨੀਵਰਸਿਟੀ ਨੇ ਤਿਏਨ ਆਨ ਮੇਨ ਕਤਲੇਆਮ ਦੀ ਯਾਦ 'ਚ ਬਣਿਆ ਥੰਮ੍ਹ ਹਟਾਇਆ


author

Vandana

Content Editor

Related News