ਪੱਤਰਕਾਰਾ ਡੈਨੀਅਲ ਪਰਲ ਦੇ ਮਾਤਾ-ਪਿਤਾ ਨੇ ਦੋਸ਼ੀਆਂ ਨੂੰ ਬਰੀ ਕੀਤੇ ਜਾਣ ਦਾ ਕੀਤਾ ਵਿਰੋਧ

05/03/2020 2:21:34 AM

ਇਸਲਾਮਾਬਾਦ - ਸਵਰਗੀ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੇ ਮਾਤਾ-ਪਿਤਾ ਨੇ ਆਪਣੇ ਪੁੱਤਰ ਦੀ ਅਗਵਾਹ ਅਤੇ ਹੱਤਿਆ ਦੇ ਮਾਮਲੇ ਵਿਚ ਸਿੰਧ ਹਾਈ ਕੋਰਟ ਦੇ ਫੈਸਲੇ ਨੂੰ ਬਦਲਣ ਦੀ ਮੰਗ ਕਰਦੇ ਹੋਏ ਪਾਕਿਸਤਾਨ ਦੀ ਉੱਚ ਅਦਾਲਤ ਵਿਚ ਇਕ ਪਟੀਸ਼ਨ ਦਾਇਰ ਕੀਤੀ ਹੈ। ਦਿ ਵਾਲ ਸਟ੍ਰੀਟ ਜਨਰਲ ਦੇ ਦੱਖਣੀ ਏਸ਼ੀਆ ਬਿਊਰੋ ਪ੍ਰਮੁੱਖ ਪਰਲ (38) ਦਾ 2002 ਵਿਚ ਅਗਵਾਹ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਵੇਲੇ ਉਹ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐਸ. ਆਈ. ਅਤੇ ਅਲਕਾਇਦਾ ਵਿਚਾਲੇ ਕਥਿਤ ਸਬੰਧਾਂ ਦੇ ਬਾਰੇ ਵਿਚ ਇਕ ਖਬਰ ਲਈ ਜਾਂਚ ਪੜਤਾਲ ਕਰ ਰਹੇ ਸਨ।

Parents of murdered US journalist Daniel Pearl appeal acquittals ...

ਜ਼ਿਕਰਯੋਗ ਹੈ ਕਿ 2 ਅਪ੍ਰੈਲ ਨੂੰ ਸਿੰਧ ਹਾਈ ਕੋਰਟ ਦੀ 2 ਜੱਜਾਂ ਦੀ ਬੈਂਚ ਨੇ ਪਰਲ ਦੇ ਅਗਵਾਹ ਅਤੇ ਹੱਤਿਆ ਦੀ ਘਟਨਾ ਵਿਚ ਦੋਸ਼ੀ ਠਹਿਰਾਏ ਗਏ ਬਿ੍ਰਟਿਸ਼ ਮੂਲ ਦੇ ਅਲਕਾਇਦਾ ਕਮਾਂਡਰ ਓਮਰ ਸਇਦ ਸ਼ੇਖ (46) ਨੂੰ ਫਾਂਸੀ ਦੀ ਸਜ਼ਾ ਨੂੰ ਕੈਦ ਵਿਚ ਤਬਦੀਲ ਕਰ ਦਿੱਤਾ। ਅਦਾਲਤ ਨੇ ਉਸ ਦੇ 3 ਸਹਿਯੋਗੀਆਂ ਨੂੰ ਬਰੀ ਕਰ ਦਿੱਤਾ। ਐਕਸਪ੍ਰੈਸ ਟਿ੍ਰਬਿਊਨ ਦੀ ਸ਼ਨੀਵਾਰ ਦੀ ਖਬਰ ਮੁਤਾਬਕ ਵਕੀਲ ਫੈਸਲ ਸਿਦਿੱਕੀ ਨੇ ਸਿੰਧ ਹਾਈ ਕੋਰਟ ਦੇ ਫੈਸਲੇ ਖਿਲਾਫ ਪਰਲ ਦੇ ਮਾਤਾ-ਪਿਤਾ ਵੱਲੋਂ  2 ਪਟੀਸ਼ਨਾਂ ਦਾਇਰ ਕੀਤੀਆਂ ਹਨ। ਪਟੀਸ਼ਨ ਵਿਚ ਆਖਿਆ ਗਿਆ ਹੈ ਕਿ ਅਦਲਤ ਨੇ ਇਹ ਵਿਚਾਰ ਕਰਨ ਵਿਚ ਗਲਤੀ ਕੀਤੀ ਕਿ ਸ਼ੇਖ ਦੀ ਅੰਤਰਰਾਸ਼ਟਰੀ ਅੱਤਵਾਦ ਵਿਚ ਸ਼ਮੂਲੀਅਤ ਹੈ। ਜ਼ਿਕਰਯੋਗ ਹੈ ਕਿ ਸਿੰਧ ਸੂਬੇ ਦੀ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਖਿਲਾਫ 22 ਅਪ੍ਰੈਲ ਨੂੰ ਉੱਚ ਅਦਾਲਤ ਵਿਚ ਅਪੀਲ ਕੀਤੀ ਸੀ।


Khushdeep Jassi

Content Editor

Related News