ਜਾਨਸਨ ਨੇ ਯੂਕ੍ਰੇਨ ਦੀ ਸੰਸਦ ਨੂੰ ਕੀਤਾ ਸੰਬੋਧਨ, ਹੋਰ ਫੌਜੀ ਸਹਾਇਤਾ ਦਾ ਦੇਣ ਕੀਤਾ ਵਾਅਦਾ

05/04/2022 2:16:39 AM

ਲੰਡਨ (ਭਾਸ਼ਾ)-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਮੰਗਲਵਾਰ ਨੂੰ ਯੂਕ੍ਰੇਨੀ ਸੰਸਦ ‘ਵੇਰਖੋਵਨਾ ਰਾਡਾ’ ਨੂੰ ਸੰਬੋਧਨ ਕਰਨ ਵਾਲੇ ਦੁਨੀਆ ਦੇ ਪਹਿਲੇ ਨੇਤਾ ਬਣ ਗਏ ਹਨ। ਉਨ੍ਹਾਂ ਨੇ ਯੂਕ੍ਰੇਨ ਨੂੰ ਹੋਰ ਫੌਜੀ ਮਦਦ ਦੇਣ ਦੀ ਵਚਨਬੱਧਤਾ ਪ੍ਰਗਟਾਈ ਹੈ। ਜਾਨਸਨ ਨੇ ਵੀਡੀਓ-ਲਿੰਕ ਰਾਹੀਂ ਯੂਕ੍ਰੇਨ ਦੀ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਯੂਕ੍ਰੇਨ ਦਾ ਸਭ ਤੋਂ ਅਹਿਮ ਸਮਾਂ ਹੈ, ਜਿਸਨੂੰ ਯਾਦ ਕੀਤਾ ਜਾਏਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਸਨੂੰ ਯਾਦ ਕਰਨਗੀਆਂ।

ਇਹ ਵੀ ਪੜ੍ਹੋ : ਬ੍ਰਿਟੇਨ ’ਚ ਮਹਾਰਾਣੀ ਦੇ ਸੁਰੱਖਿਆ ਕਰਮਚਾਰੀਆਂ ਦੀ ਬੈਰਕ ’ਚ ਹੋਇਆ ਦਾਖਲ ਘੁਸਪੈਠੀਆ, ਜਾਂਚ ਸ਼ੁਰੂ

ਉਨ੍ਹਾਂ ਨੇ ਯੂਕ੍ਰੇਨ ਨੂੰ ਹਥਿਆਰ, ਫੰਡਿੰਗ ਅਤੇ ਮਨੁੱਖੀ ਸਹਾਇਤਾ ਨਾਲ ਸਮਰਥਨ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟਾਈ।ਉਨ੍ਹਾਂ ਨੇ ਕਿਹਾ ਕਿ ਤੁਹਾਡੀ ਆਉਣ ਵਾਲੀ ਪੀੜ੍ਹੀਆਂ ਕਹੇਗੀ ਕਿ ਯੂਕ੍ਰੇਨ ਨੇ ਦੁਨੀਆ ਨੂੰ ਸਿਖਾਇਆ ਹੈ ਕਿ ਇਕ ਹਮਲਾਵਰ ਦੀ ਤਾਕਤ ਦ੍ਰਿੜ੍ਹ ਸੰਕਲਪ ਵਾਲੇ ਲੋਕਾਂ ਦੀ ਨੈਤਿਕ ਤਾਕਤ ਦੇ ਖਿਲਾਫ ਕੁਝ ਵੀ ਨਹੀਂ ਹੈ। ਜਾਨਸਨ ਨੇ ਕਿਹਾ ਕਿ ਇਹ ਸਹੀ ਬਨਾਮ ਗਲਤ ਅਤੇ ਅੱਛਾਈ ਬਨਾਮ ਬੁਰਾਈ ਵਿਚਾਲੇ ਦੀ ਲੜਾਈ ਹੈ।

ਇਹ ਵੀ ਪੜ੍ਹੋ :-ਮਰਦਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਬਦਲਦੀਆਂ ਹਨ ਆਪਣੀ ਬੈੱਡਸ਼ੀਟ

ਉਨ੍ਹਾਂ ਕਿਹਾ ਕਿ ਇਸ ਲਈ ਯੂਕ੍ਰੇਨ ਨੂੰ ਜਿੱਤਣਾ ਹੀ ਚਾਹੀਦਾ ਹੈ ਅਤੇ ਅਸੀਂ ਯੂਕ੍ਰੇਨੀ ਲੋਕਾਂ ਦੀ ਬਹਾਦਰੀ ਅਤੇ ਤੁਹਾਡੇ ਨੇਤਾ ਵੋਲੋਦੀਮੀਰ ਜ਼ੇਲੇਂਸਕੀ ਦੀ ਬਹਾਦੁਰੀ ਨੂੰ ਦੇਖਦੇ ਹਾਂ। ਅਸੀਂ ਜਾਣਦੇ ਹਾਂ ਕਿ ਯੂਕ੍ਰੇਨ ਜਿੱਤੇਗਾ। ਬ੍ਰਿਟਿਸ਼ ਪੀ.ਐੱਮ. ਦੇ ਦਫ਼ਤਰ 'ਡਾਊਨਿੰਗ ਸਟ੍ਰੀਟ' ਨੇ ਕਿਹਾ ਕਿ ਬ੍ਰਿਟੇਨ ਕਮਾਨ ਪੋਸਟ 'ਤੇ ਸੁਰੱਖਿਆ ਲਈ 13 ਵਿਸ਼ੇਸ਼ ਟੋਯੋਟਾ ਲੈਂਡ ਕਰੂਜ਼ਰ ਭੇਜੇਗਾ ਅਤੇ ਸੁਰੱਖਿਆ ਅਧਿਕਾਰੀਆਂ ਨੂੰ ਪੂਰਬੀ ਯੂਕ੍ਰੇਨ 'ਚ ਰੇਲਵੇ ਦੇ ਮੁੜ ਨਿਰਮਾਣ 'ਚ ਮਦਦ ਕਰੇਗਾ।

ਇਹ ਵੀ ਪੜ੍ਹੋ : ਸ਼ੱਕੀ ਹਾਲਾਤ 'ਚ ਸਕੂਲੀ ਅਧਿਆਪਕਾ ਨੇ ਕੀਤੀ ਖੁਦਕੁਸ਼ੀ, ਕੰਧ 'ਤੇ ਲਿਖਿਆ ਮਿਲਿਆ ਸੁਸਾਈਡ ਨੋਟ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News