ਅਫਗਾਨਿਸਤਾਨ-ਤਾਲਿਬਾਨ ਮਸਲੇ ''ਤੇ ਰਾਤ 1.15 ਵਜੇ ਸੰਬੋਧਿਤ ਕਰਨਗੇ ਜੋਅ ਬਾਈਡੇਨ

08/17/2021 12:00:05 AM

ਵਾਸ਼ਿੰਗਟਨ - ਅਮਰੀਕੀ ਫੌਜ ਦੇ ਵਾਪਸੀ ਦੇ ਫੈਸਲੇ ਤੋਂ ਬਾਅਦ ਅਫਗਾਨਿਸਤਾਨ ਵਿੱਚ ਹਾਲਾਤ ਕਾਫ਼ੀ ਖ਼ਰਾਬ ਹੋ ਚੁੱਕੇ ਹਨ। ਸ਼ਾਇਦ ਹੀ ਕਿਸੇ ਦੇਸ਼ ਨੂੰ ਉਮੀਦ ਰਹੀ ਹੋਵੇਗੀ ਕਿ ਅਫਗਾਨ ਦੀ ਧਰਤੀ 'ਤੇ ਇੰਨੀ ਜਲਦੀ ਤਾਲਿਬਾਨ ਦਾ ਕਬਜ਼ਾ ਹੋ ਜਾਵੇਗਾ। ਤਾਲਿਬਾਨੀ ਲੜਾਕਿਆਂ ਨੇ ਬੀਤੇ ਦਿਨੀਂ ਕਾਬੁਲ 'ਤੇ ਕਬਜ਼ਾ ਕਰ ਲਿਆ, ਜਿਸ ਤੋਂ ਬਾਅਦ ਕੁੱਝ ਥਾਵਾਂ ਤੋਂ ਹਿੰਸਾ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਅਫਗਾਨੀ ਜਨਤਾ ਪੂਰੀ ਦੁਨੀਆ ਦੇ ਵੱਲ ਟਿਕਟਿਕੀ ਲਗਾਏ ਵੇਖ ਰਹੀ ਹੈ। ਇਸ ਵਿੱਚ, ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਪੂਰੇ ਮੁੱਦੇ 'ਤੇ ਦੇਸ਼ ਨੂੰ ਸੰਬੋਧਿਤ ਕਰਨਗੇ।

ਇਹ ਵੀ ਪੜ੍ਹੋ - ਇਨਸਾਨੀਅਤ ਸ਼ਰਮਸਾਰ: 11 ਮਹੀਨੇ ਦੀ ਮਾਸੂਮ ਨਾਲ ਨਾਬਾਲਿਗ ਚਚੇਰੇ ਭਰਾ ਨੇ ਕੀਤਾ ਕੁਕਰਮ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਟਵੀਟ ਕਰਕੇ ਅਫਗਾਨਿਸਤਾਨ ਮਸਲੇ 'ਤੇ ਆਪਣੇ ਸੰਬੋਧਨ ਦੀ ਜਾਣਕਾਰੀ ਦਿੱਤੀ। ਜੋਅ ਬਾਈਡੇਨ ਨੇ ਟਵੀਟ ਕੀਤਾ, ਅਫਗਾਨਿਸਤਾਨ ਨੂੰ ਲੈ ਕੇ ਮੈਂ ਅੱਜ ਸਥਾਨਕ ਸਮੇਂ ਅਨੁਸਾਰ 3:45 ਵਜੇ ਦੇਸ਼ ਨੂੰ ਸੰਬੋਧਿਤ ਕਰਾਂਗਾ। ਭਾਰਤੀ ਸਮੇਂ ਅਨੁਸਾਰ, ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦਾ ਇਹ ਸੰਬੋਧਨ ਦੇਰ ਰਾਤ 1:15 ਵਜੇ ਹੋਵੇਗਾ। ਅਜਿਹੇ ਵਿੱਚ ਸਵਾਲ ਉਠ ਰਹੇ ਹਨ ਕਿ ਕੀ ਜੋਅ ਬਾਈਡੇਨ ਆਪਣੇ ਸੰਬੋਧਨ ਵਿੱਚ ਕੋਈ ਅਹਿਮ ਐਲਾਨ ਕਰਨਗੇ ਜਾਂ ਫਿਰ ਨਹੀਂ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News