ਜੋਅ ਬਾਈਡੇਨ ਤੇ ਕਮਲਾ ਹੈਰਿਸ ਨੂੰ ਚੁਣਿਆ ਗਿਆ ਟਾਈਮ ਦਾ '2020 ਪਰਸਨ ਆਫ ਦਿ ਯੀਅਰ'

12/11/2020 4:52:48 PM

ਨਿਊਯਾਰਕ- ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਨਵੇਂ ਚੁਣੇ ਗਏ ਜੋਅ ਬਾਈਡੇਨ ਅਤੇ ਉਪ-ਰਾਸ਼ਟਰਪਤੀ ਅਹੁਦੇ ਲਈ ਨਵੇਂ ਚੁਣੀ ਗਈ ਕਮਲਾ ਹੈਰਿਸ ਨੂੰ ਸਥਾਨਕ ਟਾਈਮ ਮੈਗਜ਼ੀਨ ਨੇ ਅਮਰੀਕਾ ਨੂੰ ਬਦਲਣ ਲਈ '2020 ਪਰਸਨ ਆਫ਼ ਦਿ ਯੀਅਰ' ਨਾਮਜ਼ਦ ਕੀਤਾ ਹੈ।

ਮੈਗਜ਼ੀਨ ਨੇ ਆਪਣੇ ਸਲਾਨਾ ਸਨਮਾਨ ਲਈ ਇਨ੍ਹਾਂ ਦੋਹਾਂ ਡੈਮੋਕ੍ਰੇਟਿਕ ਨੇਤਾਵਾਂ ਨੂੰ ਚੁਣਿਆ ਹੈ। ਉਸ ਨੇ ਹੋਰ ਫਾਈਨੈਲਿਸਟਾਂ-ਫਰੰਟ ਮੋਰਚੇ 'ਤੇ ਕੰਮ ਕਰਨ ਵਾਲੇ ਸਿਹਤ ਕਾਮਿਆਂ ਅਤੇ 'ਰਾਸ਼ਟਰੀ ਇੰਸਟੀਚਿਊਟ ਆਫ਼ ਐਲਰਜੀ ਐਂਡ ਇਫੈਂਕਸ਼ੀਅਸ ਡਿਜੀਜ਼' ਦੇ ਡਾਇਰੈਕਟਰ ਡਾ. ਐਂਥਨੀ ਫੌਂਸੀ, ਮੂਵਮੈਂਟ ਫਾਰ ਰੈਸ਼ੀਅਲ ਜਸਟਿਸ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉੱਪਰ ਇਨ੍ਹਾਂ ਦੋਹਾਂ ਨੂੰ ਤਰਜੀਹ ਦਿੱਤੀ। ਮੈਗਜ਼ੀਨ ਨੇ ਵੀਰਵਾਰ ਨੂੰ ਕਿਹਾ,"ਅਮਰੀਕੀ ਕਹਾਣੀ ਨੂੰ ਬਦਲਣ ਲਈ, ਇਹ ਦਿਖਾਉਣ ਲਈ ਕਿ ਦਯਾ ਦੀ ਤਾਕਤ ਵੰਡਣ ਵਾਲਿਆਂ ਨਾਲੋਂ ਵੱਧ ਹੈ, ਇਕ ਪੀੜਤ ਦੁਨੀਆ ਨੂੰ ਠੀਕ ਕਰਨ ਦਾ ਨਜ਼ਰੀਆ ਸਾਂਝਾ ਕਰਨ ਲਈ ਜੋਅ ਬਾਈਡੇਨ ਅਤੇ ਕਮਲਾ ਹੈਰਿਸ ਨੂੰ ਟਾਈਮ ਦਾ 2020 ਪਰਸਨ ਆਫ ਦਿ ਯੀਅਰ ਚੁਣਿਆ ਗਿਆ ਹੈ।  


Lalita Mam

Content Editor

Related News