ਜੋਅ ਬਾਈਡੇਨ ਨੇ ਕੋਰੀਆ ਯੁੱਧ ਦੇ ਸੈਨਿਕ ਹੀਰੋ ਨੂੰ ''ਮੈਡਲ ਆਫ਼ ਆਨਰ'' ਨਾਲ ਕੀਤਾ ਸਨਮਾਨਿਤ

Sunday, May 23, 2021 - 09:36 AM (IST)

ਜੋਅ ਬਾਈਡੇਨ ਨੇ ਕੋਰੀਆ ਯੁੱਧ ਦੇ ਸੈਨਿਕ ਹੀਰੋ ਨੂੰ ''ਮੈਡਲ ਆਫ਼ ਆਨਰ'' ਨਾਲ ਕੀਤਾ ਸਨਮਾਨਿਤ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਕੋਰੀਅਨ ਯੁੱਧ ਵਿੱਚ ਬਹਾਦਰੀ ਦਾ ਸਬੂਤ ਦੇਣ ਵਾਲੇ ਰਿਟਾਇਰਡ ਕਰਨਲ ਰਾਲਫ਼ ਪੁਕੇਟ ਜੂਨੀਅਰ ਨੂੰ 'ਮੈਡਲ ਆਫ ਆਨਰ' ਨਾਲ ਸਨਮਾਨਿਤ ਕੀਤਾ ਹੈ। ਬਾਈਡੇਨ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਦੇ ਨਾਲ ਇੱਕ ਸਮਾਰੋਹ ਵਿੱਚ ਇਹ ਮੈਡਲ, ਜੋ ਕਿ ਦੇਸ਼ ਦਾ ਸਰਵਉੱਚ ਸੈਨਿਕ ਸਨਮਾਨ ਹੈ, ਪੁਕੇਟ ਨੂੰ ਭੇਂਟ ਕੀਤਾ। ਬਾਈਡੇਨ ਨੇ ਕਿਹਾ ਕਿ ਪੁਕੇਟ ਦਾ ਸਨਮਾਨ 70 ਸਾਲਾਂ ਤੋਂ ਬਕਾਇਆ ਹੈ ਅਤੇ ਉਸਦੀ ਬਹਾਦਰੀ ਨੂੰ ਸਨਮਾਨ ਦੇ ਕੇ ਉਹ ਮਾਣ ਮਹਿਸੂਸ ਕਰ ਰਿਹਾ ਹੈ। 

ਵ੍ਹਾਈਟ ਹਾਊਸ ਅਨੁਸਾਰ ਪੁਕੇਟ ਨੂੰ 25 ਅਤੇ 26 ਨਵੰਬਰ 1950 ਦੀ ਮਿਆਦ ਦੇ ਦੌਰਾਨ ਕੋਰੀਆ ਵਿੱਚ 8ਵੀਂ ਯੂਐਸ ਆਰਮੀ ਰੇਂਜਰ ਕੰਪਨੀ ਦੇ ਕਮਾਂਡਰ ਵਜੋਂ ਸੇਵਾ ਨਿਭਾਉਂਦੇ ਹੋਏ ਬਹਾਦਰੀ ਅਤੇ ਸਵੈਮਾਣ ਦੇ ਕੰਮਾਂ ਲਈ ਮੈਡਲ ਆਫ਼ ਆਨਰ ਮਿਲਿਆ ਹੈ। ਲੜਾਈ ਦੌਰਾਨ ਪੁਕੇਟ ਜਾਣ ਬੁੱਝ ਕੇ ਇੱਕ ਖੁੱਲ੍ਹੇ ਖੇਤਰ ਵਿੱਚ ਤਿੰਨ ਵਾਰ ਦੌੜਿਆ, ਜਿਸ ਨਾਲ ਸੈਨਾ ਦੇ ਰੇਂਜਰਾਂ ਨੇ ਦੁਸ਼ਮਣ ਦੀ ਸਥਿਤੀ ਨੂੰ ਲੱਭਣ ਅਤੇ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਇਸ ਲੜਾਈ ਦੌਰਾਨ ਪੁਕੇਟ ਜ਼ਖਮੀ ਵੀ ਹੋਏ ਸਨ ਅਤੇ ਬਾਈਡੇਨ ਨੇ ਕਿਹਾ ਕਿ ਪੁਕੇਟ ਦੀ ਬਹਾਦਰੀ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। 

ਪੜ੍ਹੋ ਇਹ ਅਹਿਮ ਖਬਰ- ਕਾਂਗੋ ਦੇ ਸ਼ਹਿਰ ਗੋਮਾ ਨੇੜੇ ਫੁੱਟਿਆ ਜਵਾਲਾਮੁਖੀ, ਲੋਕਾਂ 'ਚ ਦਹਿਸ਼ਤ (ਵੀਡੀਓ)

ਮੂਨ ਨੇ ਵੀ, ਅਮਰੀਕਾ-ਕੋਰੀਆ ਗੱਠਜੋੜ ਦੀ ਤਾਕਤ ਅਤੇ ਪੁਕੇਟ ਨੂੰ ਉਸ ਦੀ ਸੇਵਾ ਲਈ ਧੰਨਵਾਦ ਕੀਤਾ। ਮੈਡਲ ਆਫ਼ ਆਨਰ ਉਨ੍ਹਾਂ ਹਥਿਆਰਬੰਦ ਸੈਨਾ ਦੇ ਮੈਂਬਰਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਬਹਾਦਰੀ ਦੀ ਮਿਸ਼ਾਲ ਪੈਦਾ ਕੀਤੀ ਹੋਵੇ। ਪੁਕੇਟ 1971 ਵਿੱਚ ਡਿਊਟੀ ਤੋਂ ਸੇਵਾ ਮੁਕਤ ਹੋ ਗਿਆ ਸੀ ਅਤੇ 1992 ਵਿੱਚ ਉਸਨੂੰ ਯੂ ਐਸ ਆਰਮੀ ਰੇਂਜਰ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸ ਨੂੰ 2004 ਵਿੱਚ ਵੀ ਯੂਨਾਈਟਿਡ ਸਟੇਟ ਮਿਲਟਰੀ ਅਕੈਡਮੀ ਦਾ ਇੱਕ ਵਿਲੱਖਣ ਗ੍ਰੈਜੂਏਟ ਚੁਣਿਆ ਗਿਆ ਅਤੇ ਪੱਛਮੀ ਹੈਮੀਸਫਰ ਇੰਸਟੀਚਿਊਟ ਦੁਆਰਾ ਗੁਡਵਿਲ ਰਾਜਦੂਤ ਨਿਯੁਕਤ ਕੀਤਾ ਗਿਆ। ਇਸਦੇ ਇਲਾਵਾ ਪੁਕੇਟ ਨੇ ਸੁਰੱਖਿਆ ਸਹਿਯੋਗ ਲਈ ਅਤੇ 2007 ਵਿੱਚ ਇਨਫੈਂਟਰੀ ਦਾ ਡਗਬੁਆਏ ਅਵਾਰਡ ਵੀ ਪ੍ਰਾਪਤ ਕੀਤਾ।

ਨੋਟ- ਜੋਅ ਬਾਈਡੇਨ ਨੇ ਕੋਰੀਆ ਯੁੱਧ ਦੇ ਸੈਨਿਕ ਹੀਰੋ ਨੂੰ 'ਮੈਡਲ ਆਫ਼ ਆਨਰ' ਨਾਲ ਕੀਤਾ ਸਨਮਾਨਿਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News