ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਦਾ ਹਾਰ 1 ਕਰੋੜ 76 ਲੱਖ ਰੁਪਏ 'ਚ ਨੀਲਾਮ

Wednesday, Oct 24, 2018 - 09:00 PM (IST)

ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਦਾ ਹਾਰ 1 ਕਰੋੜ 76 ਲੱਖ ਰੁਪਏ 'ਚ ਨੀਲਾਮ

ਲੰਡਨ— ਸਿੱਖ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦਨ ਕੌਰ ਦੀ ਇਕ ਪੁਰਾਣਾ ਹਾਰ ਲੰਡਨ 'ਚ ਹੋਈ ਇਕ ਨੀਲਾਮੀ 'ਚ 1,87,000 ਪਾਉਂਡ ਯਾਨੀ ਕਰੀਬ ਪੌਣੇ ਦੋ ਕਰੋੜ ਰੁਪਏ ਦੀ ਕੀਮਤ 'ਤੇ ਨੀਲਾਮ ਹੋਇਆ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕੌਰ ਰਣਜੀਤ ਸਿੰਘ ਦੀਆਂ ਕਈ ਪਤਨੀਆਂ 'ਤੋਂ ਇਕੱਲੀ ਅਜਿਹੀ ਸੀ ਜੋ ਸਤੀ ਨਹੀਂ ਹੋਈ ਸੀ। ਇਹ ਹਾਰ ਉਸੇ ਦਾ ਸੀ।

ਹੀਰੇ ਤੇ ਜਵਾਹਰਾਤਾਂ ਨਾਲ ਜੜੇ ਇਸ ਹਾਰ ਦੀ ਅੰਦਾਜਨ ਕੀਮਤ 80,000 ਤੋਂ 1,20,000 ਪਾਉਂਡ ਦੇ ਵਿਚਾਲੇ ਅੰਕੀ ਗਈ ਸੀ ਪਰ ਨੀਲਾਮੀ ਦੌਰਾਨ ਇਸ ਦੀ ਕੀਮਤ ਇਸ ਤੋਂ ਜ਼ਿਆਦਾ ਮਿਲੀ। ਨੀਲਾਮੀ ਘਰ ਬੋਨਹਾਮਸ ਇਸਲਾਮਿਕ ਐਂਡ ਇੰਡੀਅਨ ਆਰਟ ਸੇਲ ਨੇ ਇਸ ਹਾਰ ਦੀ ਨੀਲਾਮੀ ਕਰਾਈ। ਇਸ ਹਾਰ ਸਣੇ ਅੰਗਰੇਜ਼ੀ ਰਾਜ ਦੇ ਸਮੇਂ ਦੇ ਵੱਖ-ਵੱਖ ਸਮਾਨਾਂ ਦੀ ਨੀਲਾਮੀ ਨਾਲ ਕੁੱਲ 18,18,500 ਪਾਉਂਡ ਦੀ ਰਾਸ਼ੀ ਮਿਲੀ। ਰਣਜੀਤ ਸਿੰਘ ਦੇ ਦਿਹਾਂਤ ਤੋਂ ਬਾਅਦ ਕੌਰ ਨੇ ਆਪਣੇ ਪੰਜ ਸਾਲ ਦੇ ਬੇਟੇ ਦਿਲੀਪ ਸਿੰਘ ਦੀ ਗੱਦੀ ਬਚਾਉਣ ਲਈ 1843 'ਚ ਅੰਗਰੇਜ਼ਾਂ ਖਿਲਾਫ ਹਥਿਆਰਬੰਦ ਲੜਾਈ ਦੀ ਅਗਵਾਈ ਕੀਤੀ ਸੀ। ਹਾਲਾਂਕਿ ਉਨ੍ਹਾਂ ਨੂੰ ਫੜ ਲਿਆ ਗਿਆ ਸੀ ਤੇ ਕੈਦ ਕਰ ਦਿੱਤਾ ਗਿਆ ਸੀ।


Related News