70 ਕਰੋੜ ਅਮਰੀਕੀ ਡਾਲਰ ਦਾ ਗਬਨ ਕਰ ਕੇ ਭੱਜੇ ਝੋ ਲੋ ਨੂੰ ਚੀਨ ਨੇ ਦਿੱਤੀ ਪਨਾਹ

12/18/2020 7:56:41 AM

ਬੀਜਿੰਗ, (ਵਿਸ਼ੇਸ਼)–ਚੀਨੀਆਂ ਦਾ ਇਕੋ ਉਦੇਸ਼ ਹੈ–ਵਿਦੇਸ਼ਾਂ ਵਿਚ ਰਹਿੰਦਿਆਂ ਉਸ ਦੇਸ਼ ਨੂੰ ਆਰਥਿਕ ਤੌਰ ’ਤੇ ਕੰਗਾਲ ਬਣਾਉਣਾ ਅਤੇ ਉੱਥੋਂ ਦਾ ਸਾਰਾ ਪੈਸਾ ਚੀਨ ਵਿਚ ਭੇਜਣਾ। ਇਸ ਕੰਮ ਵਿਚ ਚੀਨੀ ਸਰਕਾਰ ਵੀ ਉਨ੍ਹਾਂ ਦਾ ਸਾਥ ਦਿੰਦੀ ਹੈ।
ਅਜਿਹਾ ਹੀ ਕੰਮ ਕਰ ਰਿਹਾ ਹੈ 39 ਸਾਲਾ ਝੋ ਲੋ। ਇਹ ਸ਼ਖਸ ਹੈ ਤਾਂ ਮਲੇਸ਼ੀਆਈ ਨਾਗਰਿਕ ਪਰ ਇਸ ਦੀਆਂ ਨਸਾਂ ਵਿਚ ਖੂਨ ਚੀਨ ਦਾ ਦੌੜ ਰਿਹਾ ਹੈ। ਝੋ ਲੋ ਦਾ ਪਰਿਵਾਰ ਦੱਖਣੀ ਚੀਨ ਦੇ ਕਵਾਂਗਤੁੰਗ ਸੂਬੇ ਦਾ ਰਹਿਣ ਵਾਲਾ ਹੈ।

ਮਾਮਲਾ 2015 ਦਾ ਹੈ। ਉਹ ਮਲੇਸ਼ੀਆ ਦੀ ਰੀਅਲ ਅਸਟੇਟ ਕੰਪਨੀ ‘1 ਮਲੇਸ਼ੀਆ ਡਿਵੈਲਪਮੈਂਟ ਬਰਹਾਦ’ ਦਾ 70 ਕਰੋੜ ਅਮਰੀਕੀ ਡਾਲਰ ਦਾ ਗਬਨ ਕਰ ਕੇ ਮਲੇਸ਼ੀਆ ਛੱਡ ਕੇ ਭੱਜ ਗਿਆ ਸੀ। ਮਲੇਸ਼ੀਆਈ ਪੁਲਸ ਨੇ ਉਸ ਦੇ ਖਿਲਾਫ 2 ਇੰਟਰਪੋਲ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਹੋਏ ਹਨ। ਅਮਰੀਕਾ ਨੇ ਵੀ ਉਸ ਦੇ ਖ਼ਿਲਾਫ਼ ਅਰੈਸਟ ਵਾਰੰਟ ਜਾਰੀ ਕੀਤਾ ਹੈ। ਝੋ ਲੋ ਦਾ ਪੂਰਾ ਨਾਂ ਝੋ ਤਾਈਕ ਲੋ ਹੈ।

ਸਾਲ 2015 ਵਿਚ ਇਸ ਘਪਲੇ ਕਾਰਣ ਤੱਤਕਾਲੀ ਮਲੇਸ਼ੀਆਈ ਪ੍ਰਧਾਨ ਮੰਤਰੀ ਨਾਜਿਬ ਰੱਜ਼ਾਕ ’ਤੇ ਵੀ ਭ੍ਰਿਸ਼ਟਾਚਰ ਦੇ ਦੋਸ਼ ਲੱਗੇ ਅਤੇ ਉਹ ਅਗਲੀ ਚੋਣ ਹਾਰ ਗਏ। 2018 ਵਿਚ ਜਦੋਂ ਮਹਾਤਿਰ ਮੁਹੰਮਦ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨਾਜਿਬ ਰੱਜ਼ਾਕ ਨੂੰ ਦੇਸ਼ ਨਾਲ ਧੋਖਾਦੇਹੀ ਕਰਨ ਦੇ ਦੋਸ਼ ਵਿਚ ਜੇਲ ਭੇਜ ਦਿੱਤਾ। ਅਸਲ ਵਿਚ ਇੰਗਲੈਂਡ ਦੇ ਹਾਰੋ ਸਕੂਲ ’ਚ ਪੜ੍ਹਨ ਦੌਰਾਨ ਝੋ ਲੋ ਨੇ ਨਾਜਿਬ ਰੱਜ਼ਾਕ ਦੇ ਮਤਰੇਏ ਬੇਟੇ ਨਾਲ ਦੋਸਤੀ ਕਰ ਲਈ ਅਤੇ ਉਸ ਦੀ ਮਦਦ ਨਾਲ ਇਹ ਗਬਨ ਕੀਤਾ।


Lalita Mam

Content Editor

Related News