ਪਾਕਿਸਤਾਨ ’ਚ ਸਰਾਫ ਦੀ ਦੁਕਾਨ ਤੋਂ ਕਰੋੜਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ

Monday, Apr 24, 2023 - 06:20 PM (IST)

ਪਾਕਿਸਤਾਨ ’ਚ ਸਰਾਫ ਦੀ ਦੁਕਾਨ ਤੋਂ ਕਰੋੜਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ

ਗੁਰਦਾਸਪੁਰ/ਲਾਹੌਰ (ਵਿਨੋਦ)-ਲਾਹੌਰ ਦੇ ਸ਼ਿੰਦਰ ਇਲਾਕੇ ’ਚ ਇਕ ਸਰਾਫ ਦੀ ਦੁਕਾਨ ਤੋਂ ਚੋਰ ਲੱਗਭਗ 5 ਕਰੋੜ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਲਿਜਾਣ ’ਚ ਸਫ਼ਲ ਹੋ ਗਿਆ। ਬੇਸ਼ੱਕ ਚੋਰ ਸੀ. ਸੀ. ਟੀ. ਵੀ. ’ਚ ਕੈਦ ਹੋ ਗਿਆ ਹੈ ਪਰ ਅਜੇ ਪਛਾਣ ਨਹੀਂ ਹੋਇਆ ਹੈ। ਸੂਤਰਾਂ ਅਨੁਸਾਰ ਲਾਹੌਰ ਦੀ ਇਕ ਪ੍ਰਾਈਵੇਟ ਸੁਸਾਇਟੀ ’ਚ ਚੱਲ ਰਹੀ ਸਰਾਫ ਦੀ ਦੁਕਾਨ ’ਚ ਚੋਰ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਕਣਕ ਦੀ ਖਰੀਦ ਸਬੰਧੀ ਬੋਲੇ ਮੰਤਰੀ ਕਟਾਰੂਚੱਕ, ‘ਵ੍ਹੀਕਲ ਟ੍ਰੈਕਿੰਗ ਸਿਸਟਮ ਸਫ਼ਲਤਾਪੂਰਵਕ ਕੀਤਾ ਗਿਆ ਲਾਗੂ’

ਚੋਰ ਨੇ ਲੱਗਭਗ 3 ਕਿਲੋ ਸੋਨਾ ਅਤੇ 32 ਲੱਖ ਰੁਪਏ ਨਕਦ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਚੋਰ ਦੁਕਾਨ ਤੋਂ 4 ਕਰੋੜ 76 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ 32 ਲੱਖ ਰੁਪਏ ਚੋਰੀ ਕਰਕੇ ਲੈ ਗਿਆ। ਸੇਫ ਨੂੰ ਗੈਸ ਸਿਲੰਡਰ ਨਾਲ ਕੱਟ ਕੇ ਸੇਫ 32 ਲੱਖ ਰੁਪਏ ਕੱਢੇ। ਪੁਲਸ ਦੇ ਅਨੁਸਾਰ ਲਾਹੌਰ ’ਚ ਇੰਨੀ ਵੱਡੀ ਚੋਰੀ ਪਹਿਲੀ ਵਾਰ ਹੋਈ ਅਤੇ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।  
 


author

Manoj

Content Editor

Related News