ਯੇਰੂਸ਼ਲਮ: ਪੁਲਸ ਸਟੇਸ਼ਨ 'ਚ ਵੜ ਕੇ 4 ਪੁਲਸ ਵਾਲੇ ਕੀਤੇ ਜ਼ਖ਼ਮੀ

Thursday, Nov 15, 2018 - 12:15 PM (IST)

ਯੇਰੂਸ਼ਲਮ: ਪੁਲਸ ਸਟੇਸ਼ਨ 'ਚ ਵੜ ਕੇ 4 ਪੁਲਸ ਵਾਲੇ ਕੀਤੇ ਜ਼ਖ਼ਮੀ

ਯੇਰੂਸ਼ਲਮ(ਭਾਸ਼ਾ) — ਯੇਰੂਸ਼ਲਮ 'ਚ ਇਕ ਵਿਅਕਤੀ ਨੇ ਇਕ ਪੁਲਸ ਸਟੇਸ਼ਨ 'ਚ ਵੜ ਕੇ 4 ਇਜ਼ਰਾਇਲੀ ਪੁਲਸ ਅਧਿਕਾਰੀਆਂ ਨੂੰ ਜ਼ਖ਼ਮੀ ਕਰ ਦਿੱਤਾ। ਪੁਲਸ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ। ਬੁਲਾਰੇ ਮਿਕੀ ਰੋਸੇਨਫੀਲਡ ਨੇ ਇਕ ਟਵੀਟ ਕਰ ਕਿਹਾ,''ਬੀਤੀ ਸ਼ਾਮ ਨੂੰ ਹੋਈ ਇਸ ਘਟਨਾ 'ਚ 4 ਇਜ਼ਰਾਇਲੀ ਪੁਲਸ ਅਧਿਕਾਰੀ ਜ਼ਖ਼ਮੀ ਹੋ ਗਏ। ਹਮਲਾਵਰ ਚਾਕੂ ਲੈ ਕੇ ਪੁਲਸ ਸਟੇਸ਼ਨ ਅੰਦਰ ਦਾਖਲ ਹੋਇਆ ਸੀ। ਉਸ ਨੂੰ ਸੁਰੱਖਿਆ ਅਧਿਕਾਰੀਆਂ ਨੇ ਗਿਰਫਤਾਰ ਕਰ ਲਿਆ ਹੈ।''

ਇਹ ਘਟਨਾ ਯੇਰੂਸ਼ਲਮ ਦੇ ਆਰਮੋਨ ਹਾਨਾਤਜਿਵ ਪੁਲਸ ਸਟੇਸ਼ਨ ਦੀ ਹੈ। ਜ਼ਖ਼ਮੀ ਪੁਲਸ ਅਧਿਕਾਰੀਆਂ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ।
 


author

manju bala

Content Editor

Related News