ਜਲੰਧਰ ਦੀ ਜੈਸਮੀਨ ਨੇ ਇੰਗਲੈਂਡ 'ਚ ਵਧਾਇਆ ਪੰਜਾਬੀਆਂ ਦਾ ਮਾਣ, ਗ੍ਰਹਿ ਮੰਤਰਾਲੇ 'ਚ ਸੰਭਾਲਿਆ ਵੱਡਾ ਅਹੁਦਾ
Tuesday, Oct 17, 2023 - 11:43 AM (IST)
ਮਿਲਾਨ (ਸਾਬੀ ਚੀਨੀਆ)- ਇਟਲੀ ਦੇ ਇਤਿਹਾਸਿਕ ਸ਼ਹਿਰ ਰੋਮ ਦੇ ਰਹਿਣ ਵਾਲੀ ਜੈਸਮੀਨ ਸਿੰਘ ਸੈਣੀ ਨੇ 22 ਸਾਲ਼ ਦੀ ਉਮਰ ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਡੱਲੀ ਦੇ ਨਾਲ ਨਾਲ ਸਮੁੱਚੇ ਪੰਜਾਬ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਉਸਨੇ ਨੇ 22 ਸਾਲ ਦੀ ਉਮਰ ਵਿੱਚ ਇਗਲੈਂਡ ਦੇ ਗ੍ਰਹਿ ਮੰਤਰਾਲੇ ਵਿੱਚ “ਡਿਜੀਟਲ ਸੰਚਾਰ ਅਧਿਕਾਰੀਆਂ ਦੇ ਡਾਇਰੈਕਟਰ ਵਜੋਂ ਸੇਵਾ ਸੰਭਾਲੀ ਹੈ।
ਦੱਸਣਯੋਗ ਹੈ ਕਿ ਜੈਸਮੀਨ ਨੇ ਰੋਜੀ-ਰੋਟੀ ਕਮਾਉਣ ਖਾਤਿਰ ਇਟਲੀ ਗਏ ਸੰਦੀਪ ਸਿੰਘ ਦੇ ਘਰ ਜਨਮ ਲੈਣ ਉਪਰੰਤ ਆਪਣੀ ਮੁੱਢਲੀ ਪੜ੍ਹਾਈ ਦਸੂਹਾ ਦੇ ਕੈਂਬ੍ਰਿਜ਼ ਸਕੂਲ ਤੋਂ ਕੀਤੀ ਤੇ ਫਿਰ ਰੋਮ ਦੇ ਵੱਖ-ਵੱਖ ਸਕੂਲਾਂ ਤੋਂ ਪੜ੍ਹਾਈ ਕਰਨ ਉਪਰੰਤ 15 ਸਾਲ ਦੀ ਉਮਰ ਵਿਚ ਇੰਗਲੈਂਡ ਜਾ ਕੇ ਅਗਲੇਰੀ ਪੜ੍ਹਾਈ ਸ਼ੁਰੂ ਕਰ ਦਿੱਤੀ। ਐਸਟਨ ਯੂਨੀਵਰਸਿਟੀ ਬਰਮਿੰਘਮ ਵਿਚ ਡਿਗਰੀ ਕਰਦਿਆਂ ਨਾਲ-ਨਾਲ 2021 ਵਿਚ ਆਪਣੀ ਜ਼ਿੰਦਗੀ ਦੀ ਪਹਿਲੀ ਇਲੈਕਸ਼ਨ ਜਿੱਤ ਕੇ ਵਾਈਸ ਪ੍ਰੈਜ਼ੀਡੈਂਟ ਐਜੂਕੇਸ਼ਨ ਬਣੀ ਅਤੇ 16,000 ਵਿਦਿਆਰਥੀਆਂ ਦੀ ਅਗਵਾਈ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਚੀਨੀ ਜਹਾਜ਼ਾਂ ਨੇ ਕੈਨੇਡੀਅਨ ਨਿਗਰਾਨੀ ਉਡਾਣ ਨੂੰ ਰੋਕਿਆ, ਰੱਖਿਆ ਮੰਤਰੀ ਨੇ ਕੀਤੀ ਨਿਖੇਧੀ
2022 ਵਿਚ ਫਿਰ ਦੁਬਾਰਾ ਇਲੈਕਸ਼ਨ ਜਿੱਤ ਕੇ ਨੈਸ਼ਨਲ ਯੂਨੀਅਨ ਆਫ਼ ਸਟੂਡੈਂਟ ਦੀ ਆਗੂ ਬਣੀ ਤੇ ਆਪਣੀ ਪੋਲੀਟਿਕਸ ਅਤੇ ਬਿਜ਼ਨੈੱਸ ਦੀ ਪਹਿਲੇ ਦਰਜੇ ਵਿਚ ਡਿਗਰੀ ਹਾਸਲ ਕਰਨ ਉਪਰੰਤ ਇੰਗਲੈਂਡ ਦੇ ਗ੍ਰਹਿ ਮੰਤਰਾਲਾ ਵਿਚ ਸਿਵਲ ਸਰਿਵਸਿਜ਼ ਯੋਗਤਾਂ ਦੀਆਂ ਸਖ਼ਤ ਪ੍ਰੀਖਿਆਵਾਂ ਵਿਚ ਸਫ਼ਲਤਾ ਪ੍ਰਾਪਤ ਕਰ ਕੇ ਇੰਟਰਵਿਊ ਪੈਨਲ ਦੇ ਔਖੇ ਸਵਾਲਾਂ ਦੇ ਜਵਾਬ ਦੇ ਕੇ ਇਸ ਅਹੁਦੇ ਨੂੰ ਪ੍ਰਾਪਤ ਕਰ ਕੇ ਆਪਣੇ ਪਰਿਵਾਰ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ। ‘ਜਗ ਬਾਣੀ’ ਨਾਲ ਗੱਲਬਾਤ ਕਰਦਿਆ ਜੈਸਮੀਨ ਨੇ ਆਖਿਆ ਕਿ ਆਪਣੇ ਮਾਂ-ਬਾਪ ਅਤੇ ਦਾਦਾ ਲਾਭ ਸਿੰਘ ਸੈਣੀ ਤੇ ਨਾਨਾ ਹਰਭਜਨ ਸਿੰਘ ਟੇਰਕਿਆਣਾ ਦੀ ਦਿਲੋਂ ਧੰਨਵਾਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।