ਜਾਪਾਨ ਦੀ ਰਾਜਕੁਮਾਰੀ ਦਾ ਆਮ ਨੌਜਵਾਨ ''ਤੇ ਆਇਆ ਦਿਲ, ਸ਼ਾਹੀ ਦਰਜਾ ਤਿਆਗ ਕਰੇਗੀ ਵਿਆਹ

Sunday, Sep 03, 2017 - 06:55 PM (IST)

ਟੋਕੀਓ— ਜਾਪਾਨ ਦੀ ਰਾਜਕੁਮਾਰੀ ਮਾਕੋ ਨੇ ਐਤਵਾਰ ਨੂੰ ਇਕ ਆਮ ਨੌਜਵਾਨ ਨਾਲ ਆਪਣੀ ਕੁੜਮਾਈ ਬਾਰੇ ਐਲਾਨ ਦਿੱਤਾ। ਜਾਪਾਨ ਦੀ ਰਾਜਵੰਸ਼ 'ਚ ਪੁਰਸ਼ ਤਾਨਾਸ਼ਾਹ ਨੂੰ ਸੂਚੀਬੱਧ ਕਰਨ ਵਾਲੇ ਕਾਨੂੰਨ ਮੁਤਾਬਕ ਰਾਜਕੁਮਾਰੀ ਨੂੰ ਇਸ ਕੁੜਮਾਈ ਦੀ ਕੀਮਤ ਆਪਣਾ ਸ਼ਾਹੀ ਦਰਜਾ ਗੁਆ ਕੇ ਅਦਾ ਕਰਨਾ ਹੋਵੇਗਾ। ਵਿਵਾਦਪੂਰਨ ਪਰੰਪਰਾ ਤਹਿਤ ਇਕ ਆਮ ਨੌਜਵਾਨ ਨਾਲ ਵਿਆਹ ਕਾਰਨ ਹੁਣ ਮਾਕੋ ਸ਼ਾਹੀ ਪਰਿਵਾਰ ਦੀਆਂ ਬਾਕੀ ਮਹਿਲਾ ਮੈਂਬਰਾਂ ਵਾਂਗ ਮਿਲਣ ਵਾਲਾ ਆਪਣਾ ਸ਼ਾਹੀ ਦਰਜਾ ਗੁਆ ਦੇਵੇਗੀ।

PunjabKesari
ਫਿਲਹਾਲ ਇਹ ਕਾਨੂੰਨ ਸ਼ਾਹੀ ਪੁਰਸ਼ਾਂ 'ਤੇ ਲਾਗੂ ਨਹੀਂ ਹੁੰਦਾ। ਮਾਕੋ (25) ਸਮਰਾਟ ਅਕੀਹੀਤੋ ਦੀ ਸਭ ਤੋਂ ਵੱਡੀ ਪੋਤੀ ਅਤੇ ਸਮਰਾਟ ਦੇ ਦੂਜੇ ਪੁੱਤਰ ਰਾਜਕੁਮਾਰ ਅਕਿਸ਼ੀਨੋ ਦੀ ਸਭ ਤੋਂ ਵੱਡੀ ਧੀ ਹੈ। ਫਿਲਹਾਲ ਟੀ.ਵੀ. 'ਤੇ ਪ੍ਰਸਾਰਿਤ ਪੱਤਰਕਾਰ ਸੰਮੇਲਨ 'ਚ ਆਪਣੀ ਕੁੜਮਾਈ ਬਾਰੇ ਐਲਾਨਦੇ ਹੋਏ ਉਨ੍ਹਾਂ ਦੇਸ਼ ਨੂੰ ਕਿਹਾ ਕਿ ਉਹ ਅਸਲ 'ਚ ਬਹੁਤ ਖੁਸ਼ ਹੈ। ਉਨ੍ਹਾਂ ਕਿਹਾ ਕਿ ਉਹ ਬਚਪਨ ਤੋਂ ਹੀ ਇਸ ਗੱਲ ਤੋਂ ਜਾਣੂ ਸੀ ਕਿ ਜਦੋਂ ਉਹ ਵਿਆਹ ਕਰੇਗੀ ਤਾਂ ਉਸ ਨੂੰ ਆਪਣਾ ਸ਼ਾਹੀ ਦਰਜਾ ਤਿਆਗਣਾ ਪਵੇਗਾ। ਸ਼ਾਹੀ ਪਰਿਵਾਰ ਦੇ ਮੈਂਬਰ ਦੇ ਤੌਰ 'ਤੇ ਉਸ ਨੇ ਹਰ ਸੰਭਵ ਸਮਰਾਟ ਦੀ ਮਦਦ ਅਤੇ ਆਪਣੇ ਫਰਜ਼ਾਂ ਨੂੰ ਨਿਭਾਇਆ ਹੈ। ਉਹ ਆਪਣੇ ਜੀਵਨ ਦਾ ਆਨੰਦ ਲੈ ਰਹੀ ਹੈ। ਵਿਧੀ ਕੰਪਨੀ 'ਚ ਕੰਮ ਕਰਨ ਵਾਲੇ ਉਨ੍ਹਾਂ ਦੇ ਮੰਗੇਤਰ ਕੇਈ ਕੋਮੁਰੋ (25) ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਸਾਲ ਤੋਂ ਜ਼ਿਆਦਾ ਸਮੇਂ ਪਹਿਲਾਂ ਰਾਜਕੁਮਾਰੀ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਸੀ। ਉਨ੍ਹਾਂ ਨੇ ਮਾਕੋ ਨੂੰ ਅਜਿਹੀ ਸ਼ਖਸੀਅਤ ਦੱਸਿਆ ਜੋ ਚੁਪਚਾਪ ਮਾਨੋ 'ਚਾਂਦ ਵਾਂਗ' ਉਨ੍ਹਾਂ ਨੂੰ ਦੇਖਦੀ ਰਹਿੰਦੀ ਹੋਵੇ। ਰਾਜਕੁਮਾਰੀ ਨੇ ਕਿਹਾ ਕਿ ਉਨ੍ਹਾਂ ਦੀ (ਕੋਮੁਰੋ ਦੀ) ਮੁਸਕਾਨ ਸੂਰਜ ਵਾਂਗ ਹੈ। ਜੁਲਾਈ 'ਚ ਐਲਾਨ ਦੀ ਯੋਜਨਾ ਸੀ ਪਰ ਉਸੇ ਮਹੀਨੇ ਦੇਸ਼ ਦੇ ਦੱਖਣੀ ਖੇਤਰ ਦੇ ਭਾਰੀ ਵਰਖਾ ਅਤੇ ਹੜ੍ਹ ਕਾਰਨ ਤਬਾਹ ਹੋਣ ਕਾਰਨ ਜੋੜੇ ਨੇ ਇਸ ਨੂੰ ਟਾਲਣ ਦਾ ਫੈਸਲਾ ਕੀਤਾ ਸੀ। ਇੰਪੀਰੀਅਲ ਹਾਊਸਹੋਲਡ ਏਜੰਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਸਾਲ 2018 'ਚ ਹੋਵੇਗਾ।

ਬਰਤਾਨੀਆ ਚ ਸੁਨਹਿਰੀ ਵਾਲਾਂ ਵਾਲੀ ਔਰਤ ਨੇ ਮੁਸਲਿਮ ਪੁਰਸ਼ਾਂ ਖਿਲਾਫ ਕੀਤੀ ਨਸਲੀ...

 


Related News