ਕੋਰੋਨਾ ਦੀ ਰੋਕਥਾਮ ਲਈ ਅਮਰੀਕੀ ਫੌਜ ''ਤੇ ਪਾਬੰਦੀ ਨੂੰ ਲੈ ਕੇ ਹੋਇਆ ਸਮਝੌਤਾ : ਜਾਪਾਨੀ PM
Sunday, Jan 09, 2022 - 06:50 PM (IST)
ਟੋਕੀਓ-ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਉ ਕਿਸ਼ਿਦਾ ਨੇ ਐਤਵਾਰ ਨੂੰ ਕਿਹਾ ਕਿ ਕੋਵਿਡ-19 ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦਰਮਿਆਨ ਅਮਰੀਕਾ ਨਾਲ 'ਇਕ ਬੁਨਿਆਦੀ ਸਮਝੌਤਾ' ਹੋਇਆ ਹੈ, ਜਿਸ ਦੇ ਤਹਿਤ ਅਮਰੀਕੀ ਫੌਜੀਆਂ ਲਈ ਜਾਪਾਨ 'ਚ ਸਥਿਤ ਅੱਡੇ ਨੂੰ ਛੱਡਣ 'ਤੇ ਪਾਬੰਦੀ ਰਹੇਗੀ। ਕਿਸ਼ਿਦਾ ਨੇ ਕਿਹਾ ਕਿ ਅਮਰੀਕੀ ਫੌਜੀ ਅੱਡੇ 'ਤੇ ਹੀ ਰਹਿਣਗੇ।
ਇਹ ਵੀ ਪੜ੍ਹੋ : ਬ੍ਰਿਟੇਨ ਸਰਕਾਰ ਦੇ ਸਲਾਹਕਾਰਾਂ ਨੇ ਟੀਕੇ ਦੀ ਚੌਥੀ ਖੁਰਾਕ ਲਈ ਕੀਤੀ ਸਿਫ਼ਾਰਿਸ਼
ਉਹ ਸਿਰਫ ਬਹੁਤ ਜ਼ਰੂਰੀ ਹੋਣ 'ਤੇ ਹੀ ਅੱਡੇ ਨੂੰ ਛੱਡਣਗੇ, ਜਿਸ ਦਾ ਅਰਥ ਹੈ ਕਿ ਐਮਰਜੈਂਸੀ ਸਥਿਤੀ ਜਾਂ ਸੁਰੱਖਿਆ ਕਾਰਨਾਂ ਨਾਲ ਹੀ ਉਹ ਬਾਹਰ ਨਿਕਲ ਸਕਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਝੌਤੇ ਦੇ ਵੇਰਵਿਆਂ 'ਤੇ ਅਜੇ ਕੰਮ ਕੀਤਾ ਜਾ ਰਿਹਾ ਹੈ ਅਤੇ ਅਮਰੀਕਾ ਨਾਲ ਸਮੁੱਚੇ ਸੁਰੱਖਿਆ ਸਮਝੌਤੇ 'ਚ ਕੋਈ ਬਦਲਾਅ ਨਹੀਂ ਹੋਵੇਗਾ। ਜਾਪਾਨ ਨੇ ਪਿਛਲੇ ਹਫ਼ਤੇ ਅਮਰੀਕਾ ਤੋਂ ਆਪਣੇ ਫੌਜੀ ਕਰਮਚਾਰੀਆਂ ਨੂੰ ਅੱਡੇ 'ਤੇ ਹੀ ਰੱਖਣ ਲਈ ਸਹਿਯੋਗ ਮੰਗਿਆ ਸੀ।
ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਕੋਰੋਨਾ ਦੇ 41,434 ਨਵੇਂ ਮਾਮਲੇ ਆਏ ਸਾਹਮਣੇ, 13 ਮਰੀਜ਼ਾਂ ਦੀ ਹੋਈ ਮੌਤ
ਜਾਪਾਨ 'ਚ ਹਾਲ 'ਚ ਕੋਵਿਡ-19 ਦੇ ਨਵੇਂ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ ਹੈ। ਸਿਹਤ ਮਾਹਿਰਾਂ ਨੇ ਇਸ ਨੂੰ 'ਛੇਵੀਂ ਲਹਿਰ' ਕਰਾਰ ਦਿੱਤਾ ਹੈ। ਸ਼ਨੀਵਾਰ ਨੂੰ ਚਾਰ ਮਹੀਨੇ ਬਾਅਦ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ ਅੱਠ ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਮਾਮਲਿਆਂ 'ਚ ਵਾਧੇ ਦਾ ਇਕ ਕਾਰਨ ਅਮਰੀਕੀ ਫੌਜ ਨੂੰ ਵੀ ਦੱਸਿਆ ਜਾ ਰਿਹਾ ਹੈ ਕਿਉਂਕਿ ਜ਼ਿਆਦਾਤਰ ਨਵੇਂ ਮਾਮਲੇ ਉਸ ਦੇ ਫੌਜੀ ਅੱਜੇ ਨੇੜਿਓਂ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਪਰਗਟ ਸਿੰਘ ਨੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀਆਂ ਮੰਨੀਆਂ ਮੰਗਾਂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।