ਯੂਕ੍ਰੇਨ ਨੂੰ ਰੱਖਿਆ ਸਪਲਾਈ ਕਰ ਰਿਹੈ ਜਾਪਾਨ

Friday, Mar 04, 2022 - 07:32 PM (IST)

ਯੂਕ੍ਰੇਨ ਨੂੰ ਰੱਖਿਆ ਸਪਲਾਈ ਕਰ ਰਿਹੈ ਜਾਪਾਨ

ਟੋਕੀਓ-ਯੂਕ੍ਰੇਨ ਨੂੰ ਰੂਸ ਦੇ ਹਮਲਿਆਂ ਵਿਰੁੱਧ ਲੜਨ 'ਚ ਮਦਦ ਪਹੁੰਚਾਉਣ ਲਈ ਜਾਪਾਨ ਉਸ ਨੂੰ ਬੁਲੇਟਪਰੂਫ਼ ਜੈਕੇਟ, ਹੈਲਮੇਟ ਅਤੇ ਹੋਰ ਰੱਖਿਆ ਸਾਧਨਾਂ ਦੀ ਸਪਲਾਈ ਕਰ ਰਿਹਾ ਹੈ। ਜਾਪਾਨ ਨੇ ਜੰਗ ਪ੍ਰਭਾਵਿਤ ਦੇਸ਼ਾਂ ਨੂੰ ਰੱਖਿਆ ਸਪਲਈ ਨਾ ਭੇਜਣ ਦੇ ਆਪਣੇ ਸਿਧਾਂਤ ਦੇ ਉਲਟ ਇਹ ਦੁਰਲੱਭ ਕਦਮ ਚੁੱਕਿਆ ਹੈ।

ਇਹ ਵੀ ਪੜ੍ਹੋ : ਪ੍ਰਮਾਣੂ ਪਲਾਂਟ 'ਤੇ ਦਾਗੇ ਗਏ ਗੋਲੇ ਸਿਖਲਾਈ ਕੇਂਦਰ ਨਾਲ ਟਕਰਾਏ : UN ਏਜੰਸੀ

ਮੁੱਖ ਕੈਬਨਿਟ ਸਕੱਤਰ ਹੀਰੋਕਾਜ਼ੂ ਮਾਤਸੂਨੋ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਫੈਸਲੇ ਤੋਂ ਬਾਅਦ ਹੋਰ ਸਾਜੋ-ਸਾਮਾਨ ਸਬੰਧੀ ਵੇਰਵੇ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਯੂਕ੍ਰੇਨ ਦੀ ਬੇਨਤੀ 'ਤੇ ਰੱਖਿਆ ਸਮਗੱਰੀ ਭੇਜੀ ਜਾ ਰਹੀ ਹੈ। ਮਾਤਸੁਨੋ ਨੇ ਕਿਹਾ ਕਿ ਆਪਣੇ ਸਿਧਾਂਤ ਦੇ ਅਨੁਰੂਪ ਜਾਪਾਨ ਸਿਰਫ਼ ਗੈਰ-ਘਾਤਕ ਸਮੱਗਰੀ ਭੇਜ ਰਿਹਾ ਹੈ।

ਇਹ ਵੀ ਪੜ੍ਹੋ : ਜ਼ੇਲੇਂਸਕੀ ਨੇ ਪੁਤਿਨ ਨੂੰ ਕਿਹਾ-ਆਓ ਬੈਠ ਕੇ ਕਰਦੇ ਹਾਂ ਗੱਲਬਾਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News