ਜਾਪਾਨ ਦੀ ਕੈਬਨਿਟ ਨੇ 2024 ਲਈ ਰਿਕਾਰਡ 56 ਬਿਲੀਅਨ ਡਾਲਰ ਦੇ ਰੱਖਿਆ ਬਜਟ ਨੂੰ ਦਿੱਤੀ ਮਨਜ਼ੂਰੀ
Friday, Dec 22, 2023 - 05:43 PM (IST)
ਟੋਕੀਓ (ਪੋਸਟ ਬਿਊਰੋ)- ਜਾਪਾਨ ਦੀ ਕੈਬਨਿਟ ਨੇ ਸ਼ੁੱਕਰਵਾਰ ਨੂੰ 2024 ਲਈ 56 ਬਿਲੀਅਨ ਅਮਰੀਕੀ ਡਾਲਰ ਦੀ ਰੱਖਿਆ ਬਜਟ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ, ਜੋ ਪਿਛਲੇ ਸਾਲ ਦੇ ਮੁਕਾਬਲੇ ਲਗਭਗ 16 ਫੀਸਦੀ ਵੱਧ ਹੈ। ਮਾਰਚ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ ਲਈ 7.95 ਟ੍ਰਿਲੀਅਨ ਯੇਨ ਦਾ ਬਜਟ ਉੱਤਰੀ ਕੋਰੀਆ ਅਤੇ ਚੀਨ ਨੂੰ ਮਾਰ ਕਰਨ ਦੇ ਸਮਰੱਥ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਤਾਇਨਾਤੀ ਨੂੰ ਤੇਜ਼ ਕਰੇਗਾ ਅਤੇ ਫੌਜ ਐੱਫ-35 ਸਟੀਲਥ ਲੜਾਕੂ ਜਹਾਜ਼ਾਂ ਅਤੇ ਹੋਰ ਅਮਰੀਕੀ ਹਥਿਆਰਾਂ ਨਾਲ ਆਪਣੀ ਤਾਕਤ ਨੂੰ ਮਜ਼ਬੂਤ ਕਰ ਸਕੇਗੀ।
ਜਾਪਾਨੀ ਫੌਜ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਵਧੇਰੇ ਹਮਲਾਵਰ ਰੁਖ਼ ਅਪਣਾ ਰਹੀ ਹੈ। ਜਾਪਾਨ ਦਾ ਵਿੱਤੀ ਸਾਲ ਮਾਰਚ ਵਿੱਚ ਸ਼ੁਰੂ ਹੁੰਦਾ ਹੈ ਅਤੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੀ ਸਰਕਾਰ ਨੇ ਪੰਜ ਸਾਲਾਂ ਦੇ ਫੌਜੀ ਸ਼ਕਤੀ-ਨਿਰਮਾਣ ਪ੍ਰੋਗਰਾਮ ਦਾ ਐਲਾਨ ਕੀਤਾ। ਵਿੱਤੀ ਸਾਲ 2024 ਇਸ ਯੋਜਨਾ ਦਾ ਦੂਜਾ ਸਾਲ ਹੋਵੇਗਾ। ਜਾਪਾਨ ਸਿਰਫ ਸਵੈ-ਰੱਖਿਆ ਲਈ ਫੌਜੀ ਤਾਕਤ ਦੀ ਨੀਤੀ 'ਤੇ ਚੱਲ ਰਿਹਾ ਸੀ, ਜਿਸ ਨੂੰ ਬਦਲ ਕੇ ਉਹ ਹੁਣ ਆਪਣੀ ਤਾਕਤ ਨੂੰ ਮਜ਼ਬੂਤ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਦੁੱਖਦਾਇਕ ਖ਼ਬਰ, ਕਾਰ ਹਾਦਸੇ 'ਚ ਭਾਰਤੀ ਮੂਲ ਦੇ ਡਰਾਈਵਰ ਦੀ ਮੌਤ
ਜਾਪਾਨ ਨੇ ਆਪਣੀ ਫੌਜੀ ਸ਼ਕਤੀ ਵਧਾਉਣ ਲਈ 2027 ਤੱਕ 43 ਹਜ਼ਾਰ ਅਰਬ ਯੇਨ (300 ਅਰਬ ਅਮਰੀਕੀ ਡਾਲਰ) ਖਰਚ ਕਰਨ ਦੀ ਯੋਜਨਾ ਬਣਾਈ ਹੈ। ਇਸ ਨਾਲ ਅਮਰੀਕਾ ਅਤੇ ਚੀਨ ਤੋਂ ਬਾਅਦ ਜਾਪਾਨ ਦੁਨੀਆ ਦਾ ਤੀਜਾ ਦੇਸ਼ ਬਣ ਜਾਵੇਗਾ ਜੋ ਆਪਣੀ ਫੌਜ 'ਤੇ ਸਭ ਤੋਂ ਵੱਧ ਖਰਚ ਕਰਦਾ ਹੈ। ਜਾਪਾਨ ਨੇ ਅਗਲੇ ਸਾਲ ਦੇ ਰੱਖਿਆ ਬਜਟ ਵਿੱਚ ਟਾਈਪ-12 ਕਰੂਜ਼ ਮਿਜ਼ਾਈਲਾਂ ਅਤੇ ਅਮਰੀਕਾ ਦੁਆਰਾ ਬਣਾਈਆਂ ਟੋਮਾਹਾਕਸ ਦੇ ਨਾਲ-ਨਾਲ ਅਗਲੀ ਪੀੜ੍ਹੀ ਦੀਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੇ ਵਿਕਾਸ ਲਈ ਲਗਭਗ 734 ਬਿਲੀਅਨ ਯੇਨ (5.15 ਬਿਲੀਅਨ ਅਮਰੀਕੀ ਡਾਲਰ) ਰੱਖੇ ਹਨ। ਜਾਪਾਨ 3,000 ਕਿਲੋਮੀਟਰ (1,864 ਮੀਲ) ਦੀ ਰੇਂਜ ਵਾਲੀਆਂ ਹਾਈਪਰਸੋਨਿਕ ਗਾਈਡਡ ਮਿਜ਼ਾਈਲਾਂ ਨੂੰ ਵਿਕਸਤ ਕਰਨ ਲਈ 80 ਬਿਲੀਅਨ ਯੇਨ (562 ਮਿਲੀਅਨ ਡਾਲਰ) ਤੋਂ ਵੱਧ ਖਰਚ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।