ਜਾਪਾਨ ਦਾ ਵੱਡਾ ਫ਼ੈਸਲਾ, ਆਪਣੇ ਲੜਾਕੂ ਜਹਾਜ਼ ਵੇਚਣ ਲਈ ਤਿਆਰ

Wednesday, Mar 27, 2024 - 04:39 PM (IST)

ਟੋਕੀਓ- ਜਾਪਾਨ ਨੇ ਇੱਕ ਵੱਡਾ ਫ਼ੈਸਲਾ ਲਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਜਾਪਾਨ ਨੇ ਆਪਣੇ ਸ਼ਾਂਤੀਵਾਦੀ ਸਿਧਾਂਤਾਂ ਨੂੰ ਤਿਆਗ ਕੇ ਲੜਾਕੂ ਜਹਾਜ਼ ਵੇਚਣ ਦਾ ਫ਼ੈਸਲਾ ਕੀਤਾ ਹੈ। ਜਾਪਾਨ ਬ੍ਰਿਟੇਨ ਅਤੇ ਇਟਲੀ ਸਮੇਤ ਹੋਰ ਦੇਸ਼ਾਂ ਦੇ ਨਾਲ ਮਿਲ ਕੇ ਆਪਣੇ ਲੜਾਕੂ ਜਹਾਜ਼ਾਂ ਦਾ ਵਿਕਾਸ ਕਰ ਰਿਹਾ ਹੈ। ਇਸ ਫੈ਼ੈਸਲੇ ਤੋਂ ਬਾਅਦ ਜਾਪਾਨ ਸੰਯੁਕਤ ਲੜਾਕੂ ਜੈੱਟ ਪ੍ਰਾਜੈਕਟ 'ਚ ਆਪਣੀ ਭੂਮਿਕਾ ਯਕੀਨੀ ਕਰੇਗਾ।

ਪਹਿਲੀ ਵਾਰ ਲਿਆ ਵੱਡਾ ਫ਼ੈਸਲਾ

ਜਾਪਾਨ ਦੀ ਕੈਬਨਿਟ ਨੇ ਹਥਿਆਰਾਂ ਦੇ ਉਪਕਰਨਾਂ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧਾਂ ਦਾ ਵੀ ਸਮਰਥਨ ਕੀਤਾ। ਇਸ ਨਾਲ ਦੂਜੇ ਦੇਸ਼ਾਂ ਨੂੰ ਲੜਾਕੂ ਜਹਾਜ਼ਾਂ ਸਮੇਤ ਘਾਤਕ ਹਥਿਆਰਾਂ ਦੀ ਵਿਕਰੀ ਕੀਤੀ ਜਾ ਸਕੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਾਪਾਨ ਵਿੱਚ ਸ਼ਾਂਤੀਵਾਦੀ ਸੰਵਿਧਾਨ ਦੇ ਤਹਿਤ ਹਥਿਆਰਾਂ ਦੇ ਨਿਰਯਾਤ 'ਤੇ ਪਾਬੰਦੀ ਲਗਾਈ ਗਈ ਸੀ। ਹੁਣ ਉਸ ਨੇ ਇਹ ਕਦਮ ਚੀਨ ਨਾਲ ਵਧਦੇ ਗਲੋਬਲ ਤਣਾਅ ਦਰਮਿਆਨ ਚੁੱਕਿਆ ਹੈ।

ਜਾਪਾਨ ਤਿਆਰ ਕਰ ਰਿਹੈ ਨਵੇਂ ਲੜਾਕੂ ਜਹਾਜ਼

ਵਰਤਮਾਨ ਵਿੱਚ ਜਾਪਾਨ ਅਮਰੀਕਾ ਦੁਆਰਾ ਤਿਆਰ ਕੀਤੇ ਗਏ F-2 ਲੜਾਕੂ ਜਹਾਜ਼ਾਂ ਅਤੇ ਬ੍ਰਿਟੇਨ ਦੁਆਰਾ ਵਰਤੇ ਗਏ ਯੂਰੋਫਾਈਟਰ ਟਾਈਫੂਨ ਦੀ ਥਾਂ ਲੈਣ ਲਈ ਨਵੀਂ ਤਕਨੀਕ ਦੇ ਲੜਾਕੂ ਜਹਾਜ਼ ਤਿਆਰ ਕਰ ਰਿਹਾ ਹੈ। ਇਸ ਕੰਮ ਵਿੱਚ ਇਟਲੀ ਅਤੇ ਬ੍ਰਿਟੇਨ ਜਾਪਾਨ ਦਾ ਸਹਿਯੋਗ ਕਰ ਰਹੇ ਹਨ। ਇਸ ਕਾਰਜ ਯੋਜਨਾ ਨੂੰ ਗਲੋਬਲ ਕੰਬੈਟ ਏਅਰ ਪ੍ਰੋਗਰਾਮ ਦਾ ਨਾਮ ਦਿੱਤਾ ਗਿਆ ਹੈ, ਜਿਸਦਾ ਮੁੱਖ ਦਫਤਰ ਬ੍ਰਿਟੇਨ ਵਿੱਚ ਹੈ। ਇਸ ਤੋਂ ਪਹਿਲਾਂ ਜਾਪਾਨ ਐੱਫ-ਐਕਸ ਨਾਂ ਦੇ ਘਰੇਲੂ ਡਿਜ਼ਾਈਨ 'ਤੇ ਕੰਮ ਕਰ ਰਿਹਾ ਸੀ। ਜਾਪਾਨ ਨੂੰ ਉਮੀਦ ਹੈ ਕਿ ਰੂਸ ਅਤੇ ਚੀਨ ਦੇ ਖ਼ਿਲਾਫ਼ ਵਧਦੇ ਤਣਾਅ ਦੇ ਵਿਚਕਾਰ ਉਸ ਦੁਆਰਾ ਵਿਕਸਿਤ ਕੀਤਾ ਗਿਆ ਨਵਾਂ ਜਹਾਜ਼ ਇੱਕ ਉੱਨਤ ਹਥਿਆਰ ਸਾਬਤ ਹੋਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟਿਸ਼ ਮਿਊਜ਼ੀਅਮ ਤੋਂ ਲਗਭਗ 2,000 ਵਸਤੂਆਂ ਦੀ ਕਥਿਤ ਚੋਰੀ ਮਾਮਲਾ, ਸਾਬਕਾ ਕਿਊਰੇਟਰ 'ਤੇ ਮੁਕੱਦਮਾ ਦਾਇਰ

ਸੰਵਿਧਾਨ ਵਿੱਚ ਕੀਤੀ ਗਈ ਸੀ ਸੋਧ

ਜਾਪਾਨ ਦੀ ਕੈਬਨਿਟ ਨੇ ਹਥਿਆਰਾਂ ਅਤੇ ਤਕਨਾਲੋਜੀ ਦੇ ਤਬਾਦਲੇ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧਾਂ ਦਾ ਵੀ ਸਮਰਥਨ ਕੀਤਾ ਹੈ। ਇਸ ਨਾਲ ਦੂਜੇ ਦੇਸ਼ਾਂ ਨੂੰ ਮਾਰੂ ਹਥਿਆਰਾਂ ਦੀ ਵਿਕਰੀ ਕੀਤੀ ਜਾ ਸਕੇਗੀ। ਜਾਪਾਨ ਨੇ ਲੰਬੇ ਸਮੇਂ ਤੋਂ ਆਪਣੇ ਸ਼ਾਂਤੀਵਾਦੀ ਸੰਵਿਧਾਨ ਦੇ ਤਹਿਤ ਹਥਿਆਰਾਂ ਦੇ ਨਿਰਯਾਤ 'ਤੇ ਪਾਬੰਦੀ ਲਗਾਈ ਹੋਈ ਹੈ, ਪਰ ਦੇਸ਼ ਨੇ ਚੀਨ ਨਾਲ ਵਧ ਰਹੇ ਖੇਤਰੀ ਅਤੇ ਵਿਸ਼ਵਵਿਆਪੀ ਤਣਾਅ ਦੇ ਵਿਚਕਾਰ ਤੇਜ਼ੀ ਨਾਲ ਕੰਮ ਕੀਤਾ ਹੈ। ਜੈੱਟਾਂ ਨੂੰ ਵੇਚਣ ਦੇ ਫੈ਼ਸਲੇ ਨਾਲ ਜਾਪਾਨ ਪਹਿਲੀ ਵਾਰ ਦੂਜੇ ਦੇਸ਼ਾਂ ਨੂੰ ਘਾਤਕ ਹਥਿਆਰਾਂ ਦਾ ਨਿਰਯਾਤ ਕਰਨ ਦੀ ਇਜਾਜ਼ਤ ਦੇਵੇਗਾ।

ਦਰਅਸਲ ਦੂਜੇ ਵਿਸ਼ਵ ਯੁੱਧ ਕਾਰਨ ਹੋਈ ਤਬਾਹੀ ਕਾਰਨ ਜਾਪਾਨ ਨੇ ਇੱਕ ਸੰਵਿਧਾਨ ਬਣਾਇਆ ਸੀ। ਇਸ ਸੰਵਿਧਾਨ ਦੇ ਤਹਿਤ ਜਾਪਾਨ ਨੇ ਫੌਜੀ ਸਾਜ਼ੋ-ਸਾਮਾਨ ਅਤੇ ਘਾਤਕ ਹਥਿਆਰਾਂ ਦੇ ਸਾਰੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ। ਹੁਣ ਜਦੋਂ ਜਾਪਾਨ ਨੇ ਇਸ ਸੰਵਿਧਾਨ ਵਿੱਚ ਸੋਧ ਕੀਤੀ ਹੈ ਤਾਂ ਵਿਰੋਧੀਆਂ ਨੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਸਰਕਾਰ ਦੀ ਆਲੋਚਨਾ ਕੀਤੀ ਹੈ। ਸਰਕਾਰ ਨੇ ਫਿਰ ਭਰੋਸਾ ਦਿਵਾਇਆ ਕਿ ਸੋਧੇ ਹੋਏ ਦਿਸ਼ਾ-ਨਿਰਦੇਸ਼ ਇਸ ਵੇਲੇ ਸਿਰਫ਼ ਲੜਾਕੂ ਜਹਾਜ਼ਾਂ 'ਤੇ ਲਾਗੂ ਹੁੰਦੇ ਹਨ। ਸੰਭਾਵੀ ਖਰੀਦਦਾਰ ਉਨ੍ਹਾਂ 15 ਦੇਸ਼ਾਂ ਤੋਂ ਵੀ ਹੋਣਗੇ ਜਿਨ੍ਹਾਂ ਨਾਲ ਜਾਪਾਨ ਨੇ ਰੱਖਿਆ ਸਾਂਝੇਦਾਰੀ ਸੌਦਿਆਂ 'ਤੇ ਦਸਤਖ਼ਤ ਕੀਤੇ ਹਨ। ਇਸ ਬਦਲਾਅ ਨੇ ਜਾਪਾਨ ਲਈ ਅਮਰੀਕਾ ਨੂੰ ਡਿਜ਼ਾਈਨ ਕੀਤੀਆਂ ਪੈਟ੍ਰੋਅਟ ਮਿਜ਼ਾਈਲਾਂ ਵੇਚਣ ਦਾ ਰਸਤਾ ਸਾਫ਼ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News