6 ਸਾਲ ਪਹਿਲਾਂ ਜਾਪਾਨ ''ਚ ਆਇਆ ਸੀ ਭਿਆਨਕ ਭੂਚਾਲ, ਪੀੜਤਾਂ ਨੂੰ ਕੀਤਾ ਗਿਆ ਯਾਦ

03/11/2017 1:49:22 PM

ਟੋਕੀਓ— ਜਾਪਾਨ ਨੇ ਆਪਣੇ ਉੱਤਰੀ-ਪੂਰਬੀ ਤੱਟ ''ਤੇ ਆਏ ਭੂਚਾਲ, ਸੁਨਾਮੀ ਅਤੇ ਉਸ ਤੋਂ ਹੋਏ ਪਰਮਾਣੂੰ ਹਾਦਸੇ ਦੀ 6ਵੀਂ ਬਰਸੀ ''ਤੇ ਸ਼ਨੀਵਾਰ ਨੂੰ ਪੀੜਤਾਂ ਨੂੰ ਯਾਦ ਕੀਤਾ। ਦੱਸਣ ਯੋਗ ਹੈ ਕਿ 11 ਮਾਰਚ 2011 ਨੂੰ ਪ੍ਰਸ਼ਾਂਤ ਮਹਾਸਾਗਰ ''ਚ 9.0 ਦੀ ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਤੋਂ ਬਾਅਦ ਆਈ ਸੁਨਾਮੀ ਕਾਰਨ ਤਕਰੀਬਨ 18,500 ਲੋਕ ਮਾਰੇ ਗਏ ਅਤੇ ਕਈ ਲਾਪਤਾ ਹੋ ਗਏ। ਇਸ ਭੂਚਾਲ ਤੋਂ ਬਾਅਦ 1,00,000 ਤੋਂ ਵਧ ਲੋਕ ਆਪਣੇ ਘਰਾਂ ਵਿਚ ਪਰਤਣ ''ਚ ਅਸਮਰੱਥ ਹਨ ਜਾਂ ਵਾਪਸ ਪਰਤਣਾ ਹੀ ਨਹੀਂ ਚਾਹੁੰਦੇ। 
ਭੂਚਾਲ ਅਤੇ ਸੁਨਾਮੀ ਕਾਰਨ ਬਹੁਤ ਸਾਰੇ ਘਰ ਨੁਕਸਾਨੇ ਗਏ ਸਨ, ਜਦਕਿ ਇਕ ਵੱਡਾ ਖੇਤਰ ਰੇਡੀਏਸ਼ਨ (ਕਿਰਨਾਂ) ਦੀ ਲਪੇਟ ''ਚ ਆ ਗਿਆ, ਜਿਸ ਤੋਂ ਬਾਅਦ 4,50,000 ਲੋਕਾਂ ਨੂੰ ਸੁਰੱਖਿਅਤ ਥਾਵਾਂ ''ਤੇ ਲਿਜਾਇਆ ਗਿਆ। ਤਕਰੀਬਨ 1,23,000 ਤੋਂ ਵਧ ਲੋਕ ਬੇਘਰ ਹੋਏ, ਜਿਨ੍ਹਾਂ ''ਚੋਂ ਜ਼ਿਆਦਾਤਰ ਭਿਆਨਕ ਕਿਰਨਾਂ ਕਾਰਨ ਪ੍ਰਭਾਵਿਤ ਹੋਏ ਸਨ।
ਓਧਰ ਟੋਕੀਓ ''ਚ ਇਕ ਰਾਸ਼ਟਰਪਤੀ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਤੇ ਹੋਰਨਾਂ ਨੇ ਸਿਰ ਝੁਕਾ ਕੇ ਪ੍ਰਾਰਥਨਾ ਕੀਤੀ। ਆਬੇ ਨੇ ਹਾਜ਼ਰ ਲੋਕਾਂ ਦੀ ਸਭਾ ਵਿਚ ਕਿਹਾ ਕਿ ਆਫਤ ਤੋਂ ਬਹੁਤ ਵੱਡਾ ਨੁਕਸਾਨ ਹੋਇਆ ਅਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਗਈਆਂ। ਉਨ੍ਹਾਂ ਕਿਹਾ ਕਿ ਮੈਨੂੰ ਉਨ੍ਹਾਂ ਲੋਕਾਂ ਨਾਲ ਹਮਦਰਦੀ ਹੈ, ਜਿਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਨੂੰ ਗਵਾਇਆ ਹੈ।''''

Tanu

News Editor

Related News