ਜਾਪਾਨ ''ਚ ਹੁੰਦੀ ਹੈ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ (ਦੇਖੋ ਤਸਵੀਰਾਂ)

12/12/2015 3:34:26 PM

ਜਾਪਾਨ—ਜਾਪਾਨ ''ਚ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ, ਇਹ ਗੱਲ ਘੱਟ ਹੀ ਲੋਕਾਂ ਨੂੰ ਪਤਾ ਹੋਵੇਗੀ। ਜਾਪਾਨ ''ਚ ਕਈ ਹਿੰਦੂ ਦੇਵੀ-ਦੇਵਤਿਆਂ ਨੂੰ ਜਿਵੇਂ ਬ੍ਰਹਮਾ, ਗਣੇਸ਼, ਗਰੂਡ, ਵਾਯੂ, ਵਰੁਣ ਆਦਿ ਦੀ ਪੂਜਾ ਅੱਜ ਵੀ ਕੀਤੀ ਜਾਂਦੀ ਹੈ। ਕੁਝ ਮਹੀਨੇ ਪਹਿਲਾਂ ਨਵੀਂ ਦਿੱਲੀ ''ਚ ਫੋਟੋਗ੍ਰਾਫਰ ਬੇਨੋਯ ਦੇ ਬਹਿਲ ਦੇ ਫੋਟੋਗ੍ਰਾਫਰਾਂ ਦੀ ਇਕ ਪ੍ਰਦਰਸ਼ਨੀ ਹੋਈ, ਜਿਸ ''ਚ ਜਾਪਾਨੀ ਦੇਵੀ-ਦੇਵਤਿਆਂ ਦੀ ਝਲਕ ਮਿਲੀ। 
ਬੇਨੋਯ ਮੁਤਾਬਕ ਹਿੰਦੀ ਦੇ ਕਈ ਸ਼ਬਦ ਜਾਪਾਨੀ ਭਾਸ਼ਾ ''ਚ ਸੁਣਾਈ ਦਿੰਦੇ ਹਨ। ਅਜਿਹਾ ਹੀ ਇਕ ਸ਼ਬਦ ਹੈ ''ਸੇਵਾ'' ਜਿਸ ਦਾ ਮਤਲਬ ਜਾਪਾਨੀ ''ਚ ਵੀ ਉਹੀਂ ਹੈ ਜੋ ਹਿੰਦੀ ''ਚ ਹੈ। ਬੋਨੇਯ ਕਹਿੰਦੇ ਹਨ ਕਿ ਜਾਪਾਨੀ ਕਿਸੇ ਵੀ ਪ੍ਰਾਥਨਾ ਦਾ ਅਨੁਵਾਦ ਨਹੀਂ ਕਰਦੇ, ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਇਸ ਦੀ ਸ਼ਕਤੀ ਅਤੇ ਅਸਰ ਘੱਟ ਹੋ ਜਾਵੇਗਾ। ਭਾਰਤੀ ਸੱਭਿਅਤਾ ਦੇ ਰੰਗ ਜਾਪਾਨ ''ਚ ਦੇਖਣ ਨੂੰ ਮਿਲਦੇ ਹਨ। ਸਰਸਵਤੀ ਦੇ ਕਈ ਮੰਦਰ ਵੀ ਜਾਪਾਨ ''ਚ ਦੇਖਣ ਨੂੰ ਮਿਲਦੇ ਹਨ। 
ਜਾਪਾਨ ਦੀ ਰਾਜਧਾਨੀ ਟੋਕੀਓ ''ਚ ਪੰਜਵੀਂ ਸਤਾਬਦੀ ਦੀ ਸਿੱਧਮ ਸਕਰੀਪਟ ਨੂੰ ਅੱਜ ਵੀ ਦੇਖਿਆ ਜਾ ਸਕਦਾ ਹੈ, ਇਸ ਗੋਕੋਕੁਜੀ ਕਹਿੰਦੇ ਹਨ। 
ਬੇਨੋਯ ਦਾ ਕਹਿਣਾ ਹੈ ਕਿ ਇਹ ਲਿਪੀ ਪੰਜਵੀਂ ਸ਼ਤਾਬਦੀ ਤੋਂ ਜਾਪਾਨ ''ਚ ਚੱਲ ਰਹੀ ਹੈ ਅਤੇ ਇਸ ਦਾ ਨਾਂ ਸਿੱਧਮ ਹੈ। ਭਾਰਤ ''ਚ ਅਜਿਹੀਆਂ ਕਈ ਥਾਵਾਂ ਨਹੀਂ, ਜਿਥੇ ਇਹ ਪਾਈ ਜਾਂਦੀ ਹੋਵੇ। ਬਹਿਲ ਮੁਤਾਬਕ ਜਾਪਾਨ ਦੀ ਮੁੱਖ ਦੁੱਧ ਕੰਪਨੀ ਦਾ ਨਾਂ ਸੁਜਾਤਾ ਹੈ। ਉਸ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਉਸ ਲੜਕੀ ਦਾ ਨਾਂ ਹੈ ਜਿਸ ਨੇ ਬੁੱਧ ਨੂੰ ਨਿਰਮਾਣ ਤੋਂ ਪਹਿਲਾਂ ਖੀਰ ਖੁਆਈ ਸੀ।


Related News