ਭਿਆਨਕ ਗਰਮੀ ਦੀ ਲਪੇਟ ''ਚ ਜਾਪਾਨ, ਕਈ ਸੂਬਿਆਂ ''ਚ ਲੂ ਦੀ ਚਿਤਾਵਨੀ

Friday, Jul 28, 2023 - 05:17 PM (IST)

ਭਿਆਨਕ ਗਰਮੀ ਦੀ ਲਪੇਟ ''ਚ ਜਾਪਾਨ, ਕਈ ਸੂਬਿਆਂ ''ਚ ਲੂ ਦੀ ਚਿਤਾਵਨੀ

ਟੋਕੀਓ (ਵਾਰਤਾ)- ਜਾਪਾਨ ਵਿਚ ਭਿਆਨਕ ਗਰਮੀ ਦੇ ਕਹਿਰ ਦਰਮਿਆਨ 47 'ਚੋਂ 40 ਸੂਬਿਆਂ 'ਚ ਲੂ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ (ਜੇ.ਐੱਮ.ਏ.) ਨੇ ਇਹ ਜਾਣਕਾਰੀ ਦਿੱਤੀ। ਜਾਪਾਨ ਦੇ ਮੌਸਮ ਵਿਭਾਗ ਨੇ ਕਾਂਟੋ, ਟੋਕਾਈ, ਕੰਸਾਈ ਅਤੇ ਕਿਊਸ਼ੂ ਖੇਤਰਾਂ ਵਿੱਚ ਤਾਪਮਾਨ 38 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ, ਕਿਓਟੋ ਅਤੇ ਓਇਟਾ ਦੇ ਪੱਛਮੀ ਸੂਬਿਆਂ ਵਿੱਚ ਪਾਰਾ 39 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਜੇ.ਐੱਮ.ਏ. ਨੇ ਕਿਹਾ ਕਿ ਦੁਪਹਿਰ ਤੋਂ ਬਾਅਦ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਿਓਟੋ ਸ਼ਹਿਰ ਵਿਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਕੇਂਦਰੀ ਟੋਕੀਓ ਵਿੱਚ 36 ਡਿਗਰੀ ਤੱਕ ਪਹੁੰਚ ਜਾਵੇਗਾ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਕੁੱਲ 47 ਵਿੱਚੋਂ 40 ਸੂਬਿਆਂ ਵਿਚ ਲੂ ਦਾ ਸਭ ਤੋਂ ਵੱਧ ਖ਼ਤਰਾ ਹੈ, ਇਸ ਲਈ ਇਨ੍ਹਾਂ ਸੂਬਿਆਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਲੋਕਾਂ ਨੂੰ ਦੁਪਹਿਰ ਵੇਲੇ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ।


author

cherry

Content Editor

Related News