ਜਾਪਾਨ ''ਚ ਵੈਕਸੀਨੇਸ਼ਨ ਨੂੰ ਮਿਲੇਗੀ ਰਫਤਾਰ, ਹੁਣ 12 ਸਾਲ ਤੱਕ ਦੇ ਬੱਚਿਆਂ ਨੂੰ ਵੀ ਲੱਗੇਗੀ ਇਹ ਕੋਰੋਨਾ ਵੈਕਸੀਨ
Friday, May 28, 2021 - 11:21 PM (IST)
ਟੋਕੀਓ-ਜਾਪਾਨ ਦੇ ਸਿਹਤ ਮੰਤਰਾਲਾ ਦੇ ਪੈਨਲ ਦੇ ਫਾਈਜ਼ਰ ਕੋਵਿਡ ਵੈਕਸੀਨ ਨੂੰ 12 ਸਾਲ ਅਤੇ ਉਸ ਤੋਂ ਵਧੇਰੇ ਉਮਰ ਦੇ ਬੱਚਿਆਂ ਲਈ ਮਨਜ਼ੂਰੀ ਦੇ ਦਿੱਤੀ ਹੈ। ਸਿਹਤ ਮੰਤਰੀ ਨੋਰੀਹੀਸਾ ਤਮੁਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਾਪਾਨ ਸੋਮਵਾਰ ਤੋਂ 12 ਤੋਂ 15 ਸਾਲ ਦੀ ਉਮਰ ਦੇ ਲਗਭਗ 4 ਮਿਲੀਅਨ ਬੱਚਿਆਂ ਲਈ ਫਾਈਜ਼ਰ ਇੰਕ ਦੇ ਕੋਵਿਡ-19 ਵੈਕਸੀਨ ਨੂੰ ਅਧਿਕਾਰਤ ਕਰਨ ਲਈ ਤਿਆਰ ਹੈ।
ਸਿਹਤ ਮੰਤਰਾਲਾ ਦੇ ਇਕ ਪੈਨਲ ਨੇ ਸ਼ੁੱਕਰਵਾਰ ਨੂੰ ਬਿਨਾਂ ਕਿਸੇ ਵਾਧੂ ਕਲੀਨਿਕਲ ਟ੍ਰਾਇਲ ਦੇ ਉਮਰ ਪਾਬੰਦੀ 'ਚ ਢਿੱਲ ਦੇਣ ਦੀ ਸਿਫਾਰਿਸ਼ ਕੀਤੀ। ਮੌਜੂਦਾ ਸਮੇਂ 'ਚ ਘਟੋ-ਘੱਟ 16 ਸਾਲ ਤੱਕ ਦੇ ਬੱਚਿਆਂ ਨੂੰ ਵੈਕਸੀਨ ਲਾਈ ਜਾ ਰਹੀ ਹੈ। ਤਮੁਰਾ ਨੇ ਕਿਹਾ ਕਿ ਸਰਕਾਰ ਵੱਲੋਂ ਟੀਕੇ ਦੇ ਐਮਰਜੈਂਸੀ ਇਸਤੇਮਾਲ ਦੇ ਦਿਸ਼ਾ-ਨਿਰਦੇਸ਼ਾਂ 'ਚ ਸੋਧ ਤੋਂ ਬਾਅਦ ਇਹ ਕਦਮ ਪ੍ਰਭਾਵੀ ਹੋਵੇਗਾ।
ਇਹ ਵੀ ਪੜ੍ਹੋ-ਬ੍ਰਿਟੇਨ ਨੇ J&J ਦੀ ਸਿੰਗਲ ਡੋਜ਼ ਵੈਕਸੀਨ ਨੂੰ ਦਿੱਤੀ ਮਨਜ਼ੂਰੀ
ਵਧੇਗੀ ਐਮਰਜੈਂਸੀ ਦੀ ਮਿਆਦ
ਟੋਕੀਓ ਅਤੇ ਹੋਰ ਇਲਾਕਿਆਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਰਫਤਾਰ ਅਜੇ ਇੰਨੀ ਘੱਟ ਨਹੀਂ ਹੋ ਪਾਈ ਹੈ ਕਿ ਦੇਸ਼ 'ਚ ਲਗਭਗ 50 ਦਿਨ ਬਾਅਦ ਹੋਣ ਜਾ ਰਹੇ ਓਲੰਪਿਕ ਦਾ ਸੁਰੱਖਿਅਤ ਤਰੀਕੇ ਨਾਲ ਆਯੋਜਨ ਕੀਤਾ ਜਾ ਸਕੇ। ਇਸ ਲਈ ਜਾਪਾਨ ਕੋਰੋਨਾ ਵਾਇਰਸ ਐਮਰਜੈਂਸੀ ਦੀ ਮਿਆਦ ਨੂੰ ਵਧਾਉਣ ਜਾ ਰਿਹਾ ਹੈ।
ਇਹ ਵੀ ਪੜ੍ਹੋ-ਫਰਾਂਸ 'ਚ ਇਕ ਵਿਅਕਤੀ ਨੇ ਤਿੰਨ ਪੁਲਸ ਅਧਿਕਾਰੀਆਂ 'ਤੇ ਚਾਕੂ ਤੇ ਗੋਲੀ ਨਾਲ ਕੀਤਾ ਹਮਲਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।