ਜਾਪਾਨ 'ਚ ਹੜ੍ਹ ਕਾਰਨ ਕਰੀਬ 13 ਲੱਖ ਲੋਕ ਪ੍ਰਭਾਵਿਤ

07/07/2020 5:37:19 PM

ਟੋਕੀਓ (ਵਾਰਤਾ) : ਜਾਪਾਨ ਦੇ ਦੱਖਣ-ਪੱਛਮੀ ਖੇਤਰ ਵਿਚ ਤੇਜ਼ ਮੀਂਹ ਕਾਰਨ ਆਏ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 4 ਸੂਬਿਆਂ ਵਿਚ ਰਹਿਣ ਵਾਲੇ ਕਰੀਬ 12.8 ਲੱਖ ਲੋਕਾਂ ਲਈ ਚਿਤਾਵਨੀ ਜਾਰੀ ਕਰ ਕੇ ਉਨ੍ਹਾਂ ਨੂੰ ਸੁਰੱਖਿਅਤ ਸਥਾਨਾਂ ਵੱਲ ਜਾਣ ਦੀ ਸਲਾਹ ਦਿੱਤੀ ਗਈ ਹੈ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਸੋਮਵਾਰ ਨੂੰ ਕਿਉਸ਼ੁ ਟਾਪੂ ਵਿਚ ਤੇਜ਼ ਤੋਂ ਵੀ ਜ਼ਿਆਦਾ ਤੇਜ਼ ਮੀਂਹ ਦੀ ਉੱਚ ਪੱਧਰੀ ਚਿਤਾਵਨੀ ਜਾਰੀ ਕੀਤੀ ਸੀ ਜਿਸਦੇ ਬਾਅਦ ਸਥਾਨਕ ਅਧਿਕਾਰੀਆਂ ਨੇ ਦੇਸ਼ ਦੇ ਫੁਕੁਓਕਾ, ਕੁਮਾਮੋਟੋ, ਨਾਗਾਸਾਕੀ ਅਤੇ ਓਇਤਾ ਸੂਬੇ ਵਿਚ ਰਹਿਣ ਵਾਲੇ ਲੋਕਾਂ ਨੂੰ ਆਪਣੇ-ਆਪਣੇ ਘਰ ਖਾਲ੍ਹੀ ਕਰਕੇ ਸੁਰੱਖਿਅਤ ਸਥਾਨ ਵੱਲ ਜਾਣ ਦੀ ਸਲਾਹ ਦਿੱਤੀ ਹੈ।

ਜਾਪਾਨ ਦੇ ਦੱਖਣ-ਪੱਛਮੀ ਖੇਤਰ ਵਿਚ ਸ਼ਨੀਵਾਰ ਤੋਂ ਹੋ ਪੈ ਰਹੇ ਤੇਜ਼ ਮੀਂਹ ਕਾਰਨ ਆਏ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 52 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 12 ਹੋਰ ਲਾਪਤਾ ਹਨ। ਇਸ ਦੇ ਕਾਰਨ 7 ਹਜ਼ਾਰ ਤੋਂ ਜ਼ਿਆਦਾ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਦੇਸ਼ ਦੇ ਦੱਖਣ-ਪੱਛਮੀ ਇਲਾਕੇ ਵਿਚ 3 ਸੂਬਿਆਂ ਲਈ ਤੇਜ਼ ਮੀਂਹ ਅਤੇ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ। ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਇਨ੍ਹਾਂ ਇਲਾਕਿਆਂ ਵਿਚ ਸਥਿਤੀ ਬਹੁਤ ਹੀ ਗੰਭੀਰ ਹੋ ਸਕਦੀ ਹੈ। ਇਨ੍ਹਾਂ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਛੇਤੀ ਤੋਂ ਛੇਤੀ ਸੁਰੱਖਿਅਤ ਸਥਾਨਾਂ ਵੱਲ ਸ਼ਰਨ ਲੈਣ ਨੂੰ ਕਿਹਾ ਗਿਆ ਹੈ ਅਤੇ ਆਪਣੇ ਮਕਾਨਾਂ ਦੀਆਂ ਛੱਤਾਂ 'ਤੇ ਚੜ੍ਹਨ ਦੀ ਸਲਾਹ ਦਿੱਤੀ ਗਈ ਹੈ। ਜਾਪਾਨ ਸਰਕਾਰ ਨੇ ਰਾਹਤ ਕੰਮਾਂ ਵਿਚ ਲੱਗੇ ਸਥਾਨਕ ਬਚਾਅ ਕਾਮਿਆਂ ਦੀ ਮਦਦ ਲਈ ਫੌਜ ਦੇ 10 ਹਜ਼ਾਰ ਜਵਾਨਾਂ ਦੀ ਨਿਯੁਕਤੀ ਕੀਤੀ ਹੈ।


cherry

Content Editor

Related News