84 ਸਾਲ ਦੇ ਹੋਏ ਜਾਪਾਨ ਦੇ ਸਮਰਾਟ, ਲਿਆ ਇਹ ਸੰਕਲਪ

Saturday, Dec 23, 2017 - 12:24 PM (IST)

ਟੋਕੀਓ (ਭਾਸ਼ਾ)— ਜਾਪਾਨ ਦੇ ਸਮਰਾਟ ਅਕੀਹੀਤੋ ਸ਼ਨੀਵਾਰ ਨੂੰ 84 ਸਾਲ ਦੇ ਹੋ ਗਏ ਹਨ। ਸਮਾਰਟ ਨੇ ਸਾਲ 2019 'ਚ ਅਹੁਦੇ ਤੋਂ ਹਟਣ ਤੋਂ ਪਹਿਲਾਂ ਆਪਣੀਆਂ ਤਮਾਮ ਜ਼ਿੰਮੇਵਾਰੀਆਂ ਪੂਰੀ ਕਰਨ ਅਤੇ ਅਗਲੇ ਸਮਰਾਟ ਨੂੰ ਗੱਦੀ ਸੌਂਪਣ ਦੀ ਤਿਆਰੀ ਕਰਨ ਦਾ ਸੰਕਲਪ ਲਿਆ ਹੈ। ਅਕੀਹੀਤੋ ਨੇ ਸ਼ਾਹੀ ਮਹੱਲ ਦੀ ਇਕ ਬਾਲਕਨੀ ਤੋਂ ਆਪਣੇ ਚਾਹੁਣ ਵਾਲਿਆਂ ਦਾ ਹੱਥ ਹਿਲਾ ਕੇ ਸੁਆਗਤ ਕੀਤਾ। 
ਅਕੀਹੀਤੋ ਨੇ ਅਹੁਦਾ ਛੱਡਣ ਦੇ ਆਪਣੇ ਫੈਸਲੇ ਨੂੰ ਮਿਲੇ ਸਮਰਥਨ ਲਈ ਲੋਕਾਂ ਦਾ ਧੰਨਵਾਦ ਕੀਤਾ, ਹਾਲਾਂਕਿ ਸ਼ੁਰੂਆਤ ਵਿਚ ਪੂਰਾ ਦੇਸ਼ ਉਨ੍ਹਾਂ ਦੇ ਇਸ ਫੈਸਲੇ ਤੋਂ ਬਹੁਤ ਹੈਰਾਨ ਸੀ। ਅਕੀਹੀਤੋ 30 ਅਪ੍ਰੈਲ 2019 'ਚ ਅਹੁਦਾ ਛੱਡਣਗੇ। ਉਨ੍ਹਾਂ ਨੇ 56 ਸਾਲ ਦੀ ਉਮਰ ਵਿਚ 1989 'ਚ ਸਮਰਾਟ ਦਾ ਸਿੰਘਾਸਨ ਗ੍ਰਹਿਣ ਕੀਤਾ ਸੀ। ਉਨ੍ਹਾਂ ਨੇ ਕਿਹਾ, ''ਆਉਣ ਵਾਲੇ ਦਿਨਾਂ ਵਿਚ ਮੈਂ ਦੇਸ਼ ਲਈ ਆਪਣਾ ਕੰਮ ਕਰਨਾ ਜਾਰੀ ਰੱਖਾਂਗਾ। ਮੈਂ ਸੰਬੰਧਤ ਵਿਅਕਤੀਆਂ ਨਾਲ ਮਿਲ ਕੇ ਅਗਲੇ ਸਮਰਾਟ ਨੂੰ ਗੱਦੀ ਸੌਂਪਣ ਦੀ ਤਿਆਰੀ ਵੀ ਕਰਨਾ ਚਾਹਾਂਗਾ।''


Related News