ਜਪਾਨ ''ਚ ਲੱਗੇ ਭੂਚਾਲ ਦੇ ਝਟਕੇ
Wednesday, Jan 24, 2018 - 08:45 PM (IST)

ਸਿੰਗਾਪੁਰ— ਜਪਾਨ 'ਚ ਬੁੱਧਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਹਏ। ਅਮਰੀਕੀ ਭੂ-ਸਰਵੇਖਣ ਵਿਭਾਗ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.4 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਹੋਨਸੂ ਟਾਪੂ ਤੋਂ 103 ਕਿਲੋਮੀਟਰ ਉੱਤਰ ਪੂਰਬ 'ਚ ਜ਼ਮੀਨ ਤੋਂ 64 ਕਿਲੋਮੀਟਰ ਦੀ ਗਹਿਰਾਈ 'ਤੇ ਸੀ। ਭੂਚਾਲ ਨਾਲ ਕਿਸੇ ਤਰ੍ਹਾਂ ਜਾਨੀ-ਮਾਲੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।