ਜਾਪਾਨ ਨੇ ਦੱਖਣੀ ਟਾਪੂ ਨੇੜੇ ਸ਼ੱਕੀ ਚੀਨੀ ਪਣਡੁੱਬੀ ਦੇਖੀ
Monday, Sep 13, 2021 - 02:17 AM (IST)
ਟੋਕੀਓ-ਜਾਪਾਨ ਨੇ ਇਕ ਦੱਖਣੀ ਜਾਪਾਨੀ ਟਾਪੂ ਨੇੜੇ ਇਕ ਪਣਡੁੱਬੀ ਦਾ ਪਤਾ ਲਾਇਆ ਹੈ ਜਿਸ ਦੇ ਚੀਨੀ ਹੋਣ ਦਾ ਖਦਸ਼ਾ ਹੈ। ਰੱਖਿਆ ਮੰਤਰਾਲਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਵੱਲੋਂ ਆਪਣੀ ਫੌਜੀ ਗਤੀਵਿਧੀਆਂ ਵਧਾਏ ਜਾਣ ਦੇ ਨਾਲ ਹੀ ਜਾਪਾਨ ਨੇ ਪੂਰਬੀ ਚੀਨ ਸਾਗਰ 'ਚ ਸਾਵਧਾਨੀ ਦਾ ਪੱਧਰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ : ਸ਼ਿਕਾਗੋ 'ਚ ਗੋਲੀਬਾਰੀ ਦੌਰਾਨ 1 ਦੀ ਮੌਤ ਤੇ 5 ਜ਼ਖਮੀ : ਪੁਲਸ
ਪਣਡੁੱਬੀ ਪਾਣੀ ਦੇ ਅੰਦਰ ਹੀ ਹੈ ਪਰ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਪਣਡੁੱਬੀ ਚੀਨ ਦੀ ਮਾਲੂਮ ਹੁੰਦੀ ਹੈ ਕਿਉਂਕਿ ਪਣਡੁੱਬੀ ਨੇੜੇ ਚੀਨੀ ਲੁਆਂਗ 3 ਮਿਜ਼ਾਈਲ ਵਿਨਾਸ਼ਕ ਪੋਤ ਹਨ। ਮੰਤਰਾਲਾ ਨੇ ਦੱਸਿਆ ਕਿ ਪਣਡੁੱਬੀ ਜਾਪਾਨ ਵੱਲੋਂ ਕੰਟਰੋਲ ਵਿਵਾਦਿਤ ਪੂਰਬੀ ਚੀਨ ਸਾਗਰ ਟਾਪੂਆਂ ਤੋਂ ਲਗਭਗ 700 ਕਿਲੋਮੀਟਰ (420 ਮੀਲ) ਉੱਤਰ ਪੂਰਬ 'ਚ ਅਮਾਮੀਓਸ਼ੀਮਾ ਟਾਪੂ ਦੇ ਪੂਰਬੀ ਤੱਟ ਨਾਲ ਉੱਤਰ-ਪੱਛਮੀ ਵੱਲ ਵਧ ਰਹੀ ਹੈ। ਇਸ ਸਾਗਰ 'ਤੇ ਚੀਨ ਵੀ ਦਾਅਵਾ ਕਰਦਾ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਐਮਾਜ਼ੋਨ, ਕਰੋਗਰ ਤੇ ਵਾਲਮਾਰਟ ਕਰਨਗੇ ਸਸਤੇ ਕੋਰੋਨਾ ਟੈਸਟਾਂ ਦੀ ਪੇਸ਼ਕਸ਼
ਪਣਡੁੱਬੀ ਐਤਵਾਰ ਸਵੇਰੇ ਪੂਰਬੀ ਚੀਨ ਸਾਗਰ ਵੱਲ ਵਧ ਰਹੀ ਸੀ। ਨਾ ਤਾਂ ਪਣਡੁੱਬੀ ਨੇ ਅਤੇ ਨਾ ਹੀ ਪੋਤ ਜਾਪਾਨੀ ਜਲ ਖੇਤਰ 'ਚ ਦਾਖਲ ਹੋਏ। ਅੰਤਰਰਾਸ਼ਟਰੀ ਕਾਨੂੰਨ ਤਹਿਤ ਦੂਜੇ ਦੇਸ਼ ਦੇ ਤੱਟ ਤੋਂ ਲੰਘਣ ਵਾਲੀਆਂ ਪਣਡੁੱਬੀਆਂ ਨੂੰ ਰਾਸ਼ਟਰੀ ਝੰਡਾ ਦਿਖਾਉਣ ਦੀ ਲੋੜ ਹੁੰਦੀ ਹੈ। ਜਾਪਾਨ ਦੇ ਸੈਲਫ ਡਿਫੈਂਸ ਫੋਰਸ ਨੇ ਸ਼ੁਰੂਆਤੀ ਚਿਤਾਵਨੀ ਦੇਣ ਅਤੇ ਸੂਚਨਾ ਇਕੱਠੀ ਕਰਨ ਲਈ ਖੇਤਰ 'ਚ ਤਿੰਨ ਟੋਹੀ ਜਹਾਜ਼ ਭੇਜੇ। ਜੂਨ 2020 'ਚ ਵੀ ਚੀਨੀ ਮੰਨੀ ਜਾਣ ਵਾਲੀ ਇਕ ਪਣਡੁੱਬੀ ਨੂੰ ਇਸ ਖੇਤਰ 'ਚ ਦੇਖਿਆ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।