ਜਾਪਾਨ ’ਚ ਭਾਲੂਆਂ ਨੂੰ ਫੜਨ ਲਈ ਫੌਜ ਤਾਇਨਾਤ

Friday, Nov 07, 2025 - 01:50 AM (IST)

ਜਾਪਾਨ ’ਚ ਭਾਲੂਆਂ ਨੂੰ ਫੜਨ ਲਈ ਫੌਜ ਤਾਇਨਾਤ

ਟੋਕੀਓ - ਜਾਪਾਨ ਨੇ ਕਈ ਇਲਾਕਿਆਂ ’ਚ ਭਾਲੂਆਂ ਨੂੰ ਫੜਨ ਲਈ ਸੈਲਫ ਡਿਫੈਂਸ ਫੋਰਸਿਜ਼ ਨੂੰ ਤਾਇਨਾਤ ਕੀਤਾ ਹੈ। ਭਾਲੂ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇੱਥੋਂ ਦੇ ਪਹਾੜੀ ਇਲਾਕਿਆਂ ’ਚ ਭਾਲੂਆਂ ਦਾ ਆਤੰਕ ਵਧਦਾ ਜਾ ਰਿਹਾ ਹੈ। ਅਪ੍ਰੈਲ ਤੋਂ ਲੈ ਕੇ ਹੁਣ ਤੱਕ ਦੇਸ਼ ’ਚ 100 ਤੋਂ ਵੱਧ ਭਾਲੂਆਂ ਦੇ ਹਮਲੇ ਹੋਏ ਹਨ, ਜਿਨ੍ਹਾਂ ’ਚ 12 ਲੋਕਾਂ ਦੀ ਮੌਤ ਹੋਈ ਹੈ। ਸਭ ਤੋਂ ਵੱਧ ਮੌਤਾਂ ਅਕੀਤਾ ਸੂਬੇ ਅਤੇ ਗੁਆਂਢੀ ਸ਼ਹਿਰ ਇਵਾਤੇ ’ਚ ਹੋਈਆਂ ਹਨ। ਹਾਲਾਤ ਬੇਕਾਬੂ ਹੋਣ ’ਤੇ ਸੂਬੇ ਦੇ ਗਵਰਨਰ ਨੇ ਫੌਜ ਦੀ ਮਦਦ ਮੰਗੀ। ਫੌਜੀ ਕਾਜ਼ੂਨੋ ਸ਼ਹਿਰ ਪਹੁੰਚੇ, ਜਿੱਥੇ ਉਹ ਭਾਲੂ ਫੜਨ ਲਈ ਸਟੀਲ ਦੇ ਜਾਲ ਲਾਉਣ ’ਚ ਸਥਾਨਕ ਅਧਿਕਾਰੀਆਂ ਦੀ ਮਦਦ ਕਰ ਰਹੇ ਹਨ।

ਉਥੇ ਹੀ ਭਾਲੂਆਂ ਨੂੰ ਮਾਰਨ ਦਾ ਕੰਮ ਟ੍ਰੇਂਡ ਸ਼ਿਕਾਰੀਆਂ ਨੂੰ ਸੌਂਪਿਆ ਗਿਆ ਹੈ। ਇਨ੍ਹਾਂ ਤੋਂ ਬਚਣ ਲਈ ਅਧਿਕਾਰੀਆਂ ਨੇ ਲੋਕਾਂ ਨੂੰ ਘਰਾਂ ਦੇ ਬਾਹਰ ਘੰਟੀ ਰੱਖਣ ਦੀ ਸਲਾਹ ਦਿੱਤੀ ਤਾਂ ਕਿ ਉੱਚੀ ਆਵਾਜ਼ ਸੁਣ ਕੇ ਭਾਲੂ ਘਰਾਂ ਦੇ ਨੇੜੇ ਨਾ ਆਉਣ। ਕਾਜ਼ੂਨੋ ਸ਼ਹਿਰ ’ਚ ਰਹਿ ਰਹੇ 30 ਹਜ਼ਾਰ ਵਸਨੀਕਾਂ ਨੂੰ ਜੰਗਲ ਤੋਂ ਦੂਰ ਰਹਿਣ, ਰਾਤ ​​ਨੂੰ ਘਰਾਂ ਤੋਂ ਬਾਹਰ ਨਾ ਨਿਕਲਣ, ਘੰਟੀਆਂ ਰੱਖਣ ਅਤੇ ਉੱਚੀ ਆਵਾਜ਼ ਦੀ ਮਦਦ ਨਾਲ ਭਾਲੂਆਂ ਨੂੰ ਭਜਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ।


author

Inder Prajapati

Content Editor

Related News