2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਸਕ ਖਤਰਨਾਕ : ਜਾਪਾਨੀ ਪੀਡੀਆਟ੍ਰਿਕ ਐਸੋਸੀਏਸ਼ਨ
Tuesday, May 26, 2020 - 05:56 PM (IST)
ਟੋਕੀਓ (ਬਿਊਰੋ): ਜਾਪਾਨ ਦੇ ਇਕ ਮੈਡੀਕਲ ਗਰੁੱਪ ਨੇ ਕਿਹਾ ਹੈ ਕਿ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਸਕ ਨਹੀਂ ਪਾਉਣਾ ਚਾਹੀਦਾ। ਕਿਉਂਕਿ ਇਸ ਨਾਲ ਉਹਨਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੁੰਦੀ ਹੈ ਅਤੇ ਸਾਹ ਘੁੱਟ ਜਾਣ ਦਾ ਖਤਰਾ ਵੱਧ ਜਾਂਦਾ ਹੈ। ਇਸ ਵਿਚ ਜਪਾਨ ਦੇ ਬਾਲ ਰੋਗ ਸੰਗਠਨ ਮਤਲਬ ਪੀਡੀਆਟ੍ਰਿਕ ਐਸੋਸੀਏਸ਼ਨ ਨੇ ਮਾਤਾ-ਪਿਤਾ ਨੂੰ ਚਿਤਾਵਨੀ ਦਿੱਤੀ ਹੈ,''ਬੱਚਿਆਂ ਲਈ ਮਾਸਕ ਪਾਉਣਾ ਖਤਰਨਾਕ ਹੈ।'' ਸੰਗਠਨ ਨੇ ਸਾਰੇ ਮਾਪਿਆਂ ਨੂੰ ਤੁਰੰਤ ਇਹ ਅਪੀਲ ਕੀਤੀ ਹੈ ਕਿਉਂਕਿ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਬਾਅਦ ਦੇਸ਼ ਨੂੰ ਇਕ ਵਾਰ ਫਿਰ ਖੋਲ੍ਹਿਆ ਜਾਣਾ ਹੈ।
ਜਾਪਾਨ ਦੇ ਪੀਡੀਆਟ੍ਰਿਕ ਐਸੋਸੀਏਸ਼ਨ ਨੇ ਮਾਤਾ-ਪਿਤਾ ਨੂੰ ਚਿਤਾਵਨੀ ਦਿੱਤੀ ਹੈ ਕਿ ਮਾਸਕ ਨਾਲ ਬੱਚਿਆਂ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਸਕਦੀ ਹੈ ਕਿਉਂਕਿ ਉਹਨਾਂ ਦੀ ਸਾਹ ਨਲੀ ਤੰਗ ਹੁੰਦੀ ਹੈ। ਇਸ ਕਾਰਨ ਉਹਨਾਂ ਦੇ ਦਿਲ 'ਤੇ ਦਬਾਅ ਵੱਧ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਮਾਸਕ ਉਹਨਾਂ ਦੇ ਲਈ 'ਹੀਟ ਸਟ੍ਰੋਕ' ਦਾ ਖਤਰਾ ਵੀ ਵਧਾਉਂਦੇ ਹਨ। ਐਸੋਸੀਏਸ਼ਨ ਨੇ ਆਪਣੀ ਵੈਬਸਾਈਟ 'ਤੇ ਦਿੱਤੇ ਗਏ ਇਕ ਨੋਟਿਸ ਵਿਚ ਕਿਹਾ,'' 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਸਕ ਦੀ ਵਰਤੋਂ ਬੰਦ ਕਰ ਦਿਓ।'' ਇਸ ਵਿਚ ਕਿਹਾ ਗਿਆ ਹੈਕਿ ਹੁਣ ਤੱਕ ਬੱਚਿਆਂ ਦੇ ਵਿਚ ਕੋਰੋਨਾਵਾਇਰਸ ਦੇ ਬਹੁਤ ਘੱਟ ਗੰਭੀਰ ਮਾਮਲੇ ਸਾਹਮਣੇ ਆਏ ਹਨ ਅਤੇ ਜ਼ਿਆਦਾਤਰ ਬੱਚੇ ਪਰਿਵਾਰ ਦੇ ਮੈਂਬਰਾਂ ਤੋਂ ਇਨਫੈਕਟਿਡ ਹੋਏ ਸਨ, ਜਿਹਨਾਂ ਵਿਚ ਸਕੂਲਾਂ ਜਾਂ ਡੇਅ ਕੇਅਰ ਸਹੂਲਤਾਂ ਦਾ ਕੋਈ ਪ੍ਰਕੋਪ ਨਹੀਂ ਸੀ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਪੀੜਤਾਂ ਦੀ ਗਿਣਤੀ 57 ਹਜ਼ਾਰ ਦੇ ਪਾਰ, ਕਈ ਦੇਸ਼ਾਂ ਨੇ ਕੀਤੀ ਮਦਦ ਦੀ ਪੇਸ਼ਕਸ਼
ਉੱਧਰ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਸੋਮਵਾਰ ਨੂੰ ਜਾਪਾਨ ਭਰ ਵਿਚ ਇਨਫੈਕਸ਼ਨ ਦੀ ਗਿਣਤੀ ਘੱਟ ਹੋਣ ਦੇ ਬਾਅਦ ਟੋਕੀਓ ਅਤੇ ਬਾਕੀ ਚਾਰ ਖੇਤਰਾਂ ਲਈ ਐਮਰਜੈਂਸੀ ਦੀ ਸਥਿਤੀ ਹਟਾ ਦਿੱਤੀ। ਇਸ ਦੇ ਨਾਲ ਹੀ ਚਿਤਾਵਨੀ ਵੀ ਦਿੱਤੀ ਕਿ ਜੇਕਰ ਵਾਇਰਸ ਦੁਬਾਰਾ ਫੈਲਿਆ ਤਾਂ ਐਮਰਜੈਂਸੀ ਦੁਬਾਰਾ ਲਗਾਈ ਜਾ ਸਕਦੀ ਹੈ। ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਦੁਨੀਆ ਭਰ ਵਿਚ ਸਿਹਤ ਮਾਹਰ ਲੋਕਾਂ ਨੂੰ ਮਾਸਕ ਪਾਉਣ ਦੀ ਸਲਾਹ ਦੇ ਰਹੇ ਹਨ। ਖਾਸ ਤੌਰ 'ਤੇ ਉਸ ਸਮੇਂ ਜਦੋਂ ਸਮਾਜਿਕ ਦੂਰੀ ਨੂੰ ਬਣਾਈ ਰੱਖਣਾ ਮੁਸ਼ਕਲ ਹੈ ਕਿਉਂਕਿ ਜ਼ਿਆਦਾਤਰ ਦੇਸ਼ਾਂ ਨੇ ਲਾਕਡਾਊਨ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਅਸਲ ਵਿਚ ਦੁਨੀਆ ਦੀ ਅਰਥਵਿਵਸਥਾ ਨੂੰ ਮੁੜ ਪਟਰੀ 'ਤੇ ਲਿਆਉਣ ਲਈ ਇਹ ਕਦਮ ਚੁੱਕੇ ਜਾ ਰਹੇ ਹਨ।