ਜਾਪਾਨ ਤੇ ਆਸਟ੍ਰੇਲੀਆ ਨੇ ਚੀਨ ਸੰਬੰਧੀ ਚਿੰਤਾਵਾਂ ਨੂੰ ਕੀਤਾ ਸਾਂਝਾ, ਰੱਖਿਆ ਸੰਬੰਧ ਵਧਾਉਣ ''ਤੇ ਬਣੀ ਸਹਿਮਤੀ
Wednesday, Jun 09, 2021 - 06:48 PM (IST)
ਟੋਕੀਓ (ਭਾਸ਼ਾ): ਜਾਪਾਨ ਅਤੇ ਆਸਟ੍ਰੇਲੀਆ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਨੇ ਬੁੱਧਵਾਰ ਨੂੰ ਆਪਣੇ ਸੁਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ 'ਤੇ ਸਹਿਮਤੀ ਜਤਾਈ। ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ ਵਿਵਾਦਿਤ ਇਲਾਕਿਆਂ 'ਤੇ ਚੀਨ ਦੇ ਵੱਧਦੇ ਦਾਅਵਿਆਂ ਦੀ ਪਿੱਠਭੂਮੀ ਵਿਚ ਇਹ ਕਦਮ ਚੁੱਕਿਆ ਜਾ ਰਿਹਾ ਹੈ। ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ਿਮਿਤਸੁ ਮੋਤੇਗੀ ਨੇ ਆਨਲਾਈਨ ਗੱਲਬਾਤ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਅਧਿਕਾਰੀਆਂ ਨੇ ਪੂਰਬੀ ਅਤੇ ਦੱਖਣੀ ਚੀਨ ਸਾਗਰਾਂ ਵਿਚ ਚੀਨ ਦੀ ਗਤੀਵਿਧੀ ਨੂੰ ਅੰਤਰਰਾਸ਼ਟਰੀ ਭਾਈਚਾਰੇ ਲਈ ਚੁਣੌਤੀ ਮੰਨਦੇ ਹੋਏ ਇਸ ਸੰਬੰਧ ਵਿਚ ਆਪਣੀ ਚਿੰਤਾ ਸਾਂਝੀ ਕੀਤੀ।
ਜਾਪਾਨ ਆਪਣੇ ਕੰਟਰੋਲ ਵਾਲੇ ਸੇਨਕਾਕੂ ਟਾਪੂ ਨੇੜੇ ਚੀਨ ਦੇ ਤੱਟ ਰੱਖਿਅਕ ਦੀ ਮੌਜੂਦਗੀ ਨੂੰ ਲੈ ਕੇ ਇਸ ਦਿਆਓਯੂ ਕਹਿੰਦਾ ਹੈ। ਜਾਪਾਨ ਦੇ ਅਧਿਕਾਰੀਆਂ ਮੁਤਾਬਕ ਚੀਨ ਦੇ ਜਹਾਜ਼ ਨਿਯਮਿਤ ਤੌਰ 'ਤੇ ਇਸ ਟਾਪੂ ਸਮੂਹ ਦੇ ਨੇੜੇ ਟਾਪਾਨ ਦੇ ਜਲ ਖੇਤਰ ਦੀ ਉਲੰਘਣਾ ਕਰਦੇ ਹਨ ਅਤੇ ਕਈ ਵਾਰ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਨੂੰ ਧਮਕਾਉਂਦੇ ਹਨ। ਜਾਪਾਨ ਅਤੇ ਚੀਨ ਵਿਚ ਖੇਤਰ ਵਿਚ ਸਮੁੰਦਰ ਦੇ ਅੰਦਰ ਦੇ ਸਰੋਤਾਂ ਦੇ ਵਿਕਾਸ ਨੂੰ ਲੈ ਕੇ ਵੀ ਵਿਵਾਦ ਹੈ। ਜਾਪਾਨ ਅਤੇ ਆਸਟ੍ਰੇਲੀਆ ਨੇ ਇਕ ਸੰਯੁਕਤ ਬਿਆਨ ਵਿਚ ਦੱਖਣੀ ਚੀਨ ਸਾਗਰ ਵਿਚ ਹਾਲ ਹੀ ਵਿਚ ਨਕਰਾਤਮਕ ਘਟਨਾਕ੍ਰਮ ਅਤੇ ਗੰਭੀਰ ਘਟਨਾਵਾਂ 'ਤੇ ਗੰਭੀਰ ਚਿੰਤਾ ਜਤਾਈ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ 'ਚ ਖ਼ਤਮ ਹੋਵੇਗੀ ਤਾਲਾਬੰਦੀ
ਮੋਤੇਗੀ ਨੇ ਕਿਹਾ,''ਅਸੀਂ ਚੀਨ ਵੱਲੋਂ ਯਥਾਸਥਿਤੀ ਨੂੰ ਬਦਲਣ ਦੇ ਕਿਸੇ ਵੀ ਇਕਪਾਸੜ ਕੋਸ਼ਿਸ਼ 'ਤੇ ਸਖ਼ਤ ਵਿਰੋਧ ਦਰਜ ਕਰਾਉਂਦੇ ਹਾਂ।'' ਉਹਨਾਂ ਨੇ ਕਿਹਾ ਕਿ ਚਾਰੇ ਮੰਤਰੀਆਂ ਨੇ ਹਾਗਕਾਂਗ ਅਤੇ ਪੱਛਮੀ ਸ਼ਿਨਜਿਆਂਗ ਖੇਤਰ ਵਿਚ ਚੀਨ ਦੇ ਮਨੁੱਖੀ ਅਧਿਕਾਰ ਦੁਰਵਰਤੋਂ ਨੂੰ ਲੈ ਕੇ ਵੀ ਗੰਭੀਰ ਚਿੰਤਾ ਪ੍ਰਗਟ ਕੀਤੀ, ਜਿੱਥੇ ਉਇਗਰ ਅਤੇ ਹੋਰ ਮੁਸਲਿਮ ਘੱਟ ਗਿਣਤੀਆਂ ਰਹਿੰਦੀਆਂ ਹਨ। ਬਿਆਨ ਵਿਚ ਚੀਨ ਤੋਂ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨਰ ਸਮੇਤ ਸੁਤੰਤਰ ਅੰਤਰਰਾਸ਼ਟਰੀ ਆਬਜ਼ਰਵਰਾਂ ਨੂੰ ਸ਼ਿਨਜਿਆਂਗ ਆਉਣ ਦੇਣ ਵਿਚ ਆਸਾਨੀ ਪ੍ਰਦਾਨ ਕਰਨ ਦੀ ਮੰਗ ਵੀ ਕੀਤੀ ਗਈ ਹੈ। ਜਾਪਾਨ ਅਤੇ ਆਸਟ੍ਰੇਲੀਆ ਰੱਖਿਆ ਸਹਿਯੋਗ ਸਮਝੌਤੇ ਦੇ ਆਖਰੀ ਪੱਧਰ 'ਤੇ ਹਨ ਜਿਸ ਦੇ ਤਹਿਤ ਜਾਪਾਨੀ ਆਤਮ ਰੱਖਿਆ ਬਲ ਆਸਟ੍ਰੇਲੀਆਈ ਮਿਲਟਰੀ ਜਾਇਦਾਦਾਂ ਦੀ ਰੱਖਿਆ ਕਰਨਗੇ।