ਜਾਪਾਨ ''ਚ ਲੱਗੇ ਭੂਚਾਲ ਦੇ ਝਟਕੇ
Wednesday, Nov 28, 2018 - 09:56 AM (IST)

ਤੋਕਯੋ(ਭਾਸ਼ਾ)— ਜਾਪਾਨ ਦੇ ਉੱਤਰੀ ਏ.ਓ.ਮੋਰੀ ਸੂਬੇ ਦੇ ਪੂਰਬੀ ਤੱਟ 'ਤੇ ਬੁੱਧਵਾਰ ਨੂੰ ਮੱਧ ਦਰਜੇ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਪਾਨ ਦੇ ਮੌਸਮ ਏਜੰਸੀ ਅਨੁਸਾਰ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.9 ਮਾਪੀ ਗਈ। ਇਸ ਦਾ ਕੇਂਦਰ 41.3 ਡਿੱਗਰੀ ਉੱਤਰੀ ਅਕਸ਼ਾਂਸ਼ ਅਤੇ 143.3 ਪੂਰਬੀ ਦੇਸ਼ਾਂਤਰ 'ਚ ਜ਼ਮੀਨ ਦੀ ਸਤ੍ਹਾ ਤੋਂ ਮਾਮੂਮੀ ਅੰਦਰ ਸਥਿਤ ਸੀ। ਭੂਚਾਲ ਦੇ ਝੱਟਕੇ ਸਥਾਨਕ ਸਮੇਂ ਅਨੁਸਾਰ ਸਵੇਰੇ 11.23 'ਤੇ ਮਹਿਸੂਸ ਕੀਤੇ ਗਏ।