ਜਾਪਾਨ ਦੇ ਸਮੁੰਦਰੀ ਖੇਤਰ ''ਚ ਡੁੱਬਿਆ ਕਾਰਗੋ ਜਹਾਜ਼, 4 ਲੋਕ ਲਾਪਤਾ

Sunday, May 26, 2019 - 10:28 AM (IST)

ਜਾਪਾਨ ਦੇ ਸਮੁੰਦਰੀ ਖੇਤਰ ''ਚ ਡੁੱਬਿਆ ਕਾਰਗੋ ਜਹਾਜ਼, 4 ਲੋਕ ਲਾਪਤਾ

ਟੋਕੀਓ (ਭਾਸ਼ਾ)— ਜਾਪਾਨ ਦੇ ਸਮੁੰਦਰੀ ਖੇਤਰ ਵਿਚ ਦੇਰ ਰਾਤ ਦੋ ਕਾਰਗੋ ਜਹਾਜ਼ਾਂ ਦੀ ਟੱਕਰ ਹੋ ਗਈ। ਇਸ ਦੇ ਬਾਅਦ ਇਸਪਾਤ ਲਿਜਾ ਰਹਾ ਇਕ ਜਹਾਜ਼ ਡੁੱਬ ਗਿਆ, ਜਿਸ ਕਾਰਨ ਉਸ ਦੇ ਚਾਲਕ ਦਲ ਦੇ 4 ਮੈਂਬਰ ਲਾਪਤਾ ਹੋ ਗਏ। ਤੱਟ ਰੱਖਿਅਕ ਬਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਬਾ ਸੂਬੇ ਵਿਚ ਪ੍ਰਸ਼ਾਂਤ ਮਹਾਸਾਗਰ ਦੇ ਸਮੁੰਦਰੀ ਖੇਤਰ ਵਿਚ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਦੇਰ ਰਾਤ 2:10 'ਤੇ ਜਾਪਾਨ ਦਾ ਝੰਡਾ ਲੱਗੇ ਸੇਨਸ਼ੋਮਾਰੂ ਅਤੇ ਸੂਮੀਹੋਮਾਰੂ ਜਹਾਜ਼ ਆਪਸ ਵਿਚ ਟਕਰਾ ਗਏ। 

ਸਥਾਨਕ ਤੱਟ ਰੱਖਿਅਕ ਬਲ ਦੇ ਅਧਿਕਾਰੀ ਐੱਚ. ਕਵਾਗੁਚੀ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਸੇਨਸ਼ੋਮਾਰੂ ਟੱਕਰ ਦੇ ਬਾਅਦ ਮੌਕੇ 'ਤੇ ਹੀ ਡੁੱਬ ਗਿਆ। ਉਨ੍ਹਾਂ ਨੇ ਦੱਸਿਆ ਕਿ ਤੱਟ ਰੱਖਿਅਕ ਬਲਾਂ ਨੇ ਲਾਪਤਾ ਵਿਅਕਤੀਆਂ ਦੀ ਤਲਾਸ਼ ਲਈ ਪੰਜ ਗਸ਼ਤੀ ਜਹਾਜ਼, ਇਕ ਹੈਲੀਕਾਪਟਰ ਅਤੇ ਵਿਸ਼ੇਸ਼ ਖੋਜ ਟੀਮ ਅਤੇ ਬਚਾਅ ਈਕਾਈਆਂ ਨੂੰ ਲਗਾਇਆ ਹੈ।


author

Vandana

Content Editor

Related News