ਜਾਪਾਨ ''ਚ 17ਵੀਂ ਸਦੀ ''ਚ ਹੀ ਬਣ ਗਈ ਸੀ ਅਫੀਮ ਤੇ ਵਾਈਨ

04/04/2018 5:22:48 PM

ਟੋਕੀਓ(ਭਾਸ਼ਾ)— ਜਾਪਾਨ ਵਿਚ ਇਕ ਸਾਮੰਤ ਨੇ ਮੈਡੀਕਲ (ਇਲਾਜ ਦੇ) ਉਦੇਸ਼ਾਂ ਨਾਲ ਵਾਈਨ ਅਤੇ ਅਫੀਮ ਦਾ ਉਤਪਾਦਨ 17ਵੀਂ ਸਦੀ ਵਿਚ ਹੀ ਕਰਾ ਲਿਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ 1870 ਦੇ ਦਹਾਕੇ ਵਿਚ ਵੱਡੇ ਪੈਮਾਨੇ ਉੱਤੇ ਜਾਪਾਨੀ ਵਾਈਨ ਦਾ ਉਤਪਾਦਨ ਸ਼ੁਰੂ ਹੋਇਆ ਸੀ ਪਰ ਅਸਲੀਅਤ ਵਿਚ ਤਾਂ ਇਹ ਇਸ ਤੋਂ 200 ਸਾਲ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ਖੋਜਕਾਰਾਂ ਨੇ ਦੇਖਿਆ ਹੈ ਕਿ ਜਾਪਾਨ ਵਿਚ ਕਿਊਸਿਊ ਦੇ 17ਵੀਂ ਸਦੀ ਦੇ ਸਾਮੰਤ ਤੋਡਾਤੋਸ਼ੀ ਹੋਸੋਕਵਾ ਨੇ ਕੋਕੁਰਾ ਖੇਤਰ ਵਿਚ 1627 ਵਿਚ ਵਾਈਨ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਸੀ। ਖੋਜਕਾਰਾਂ ਨੇ ਇਹ ਵੀ ਦੱਸਿਆ ਹੈ ਕਿ ਸਾਮੰਤ ਹੋਸੋਕਵਾ ਨੇ ਆਪਣੇ ਜਾਗੀਰਦਾਰ ਤੋਰੋਏਮਨ ਯੂਡਾ ਨੂੰ ਅੰਗੂਰਾਂ ਨਾਲ ਵਾਈਨ ਬਣਾ ਕੇ ਇਡੋ (ਜਾਪਾਨੀ ਰਾਜਧਾਨੀ ਟੋਕੀਓ ਦਾ ਪੁਰਾਨਾ ਨਾਮ) ਭੇਜਣ ਦਾ ਹੁਕਮ ਦਿੱਤਾ ਸੀ।
ਜਾਪਾਨ ਦੇ ਕੁਮਾਮੋਟੋ ਯੂਨੀਵਰਸਿਟੀ ਦੇ ਖੋਜਕਾਰਾਂ ਦੇ ਵਿਸਤ੍ਰਿਤ ਅਧਿਐਨ ਵਿਚ ਇਹ ਵੀ ਪਤਾ ਲੱਗਾ ਹੈ ਕਿ ਵਾਈਨ ਸਿਰਫ 1627 ਤੋਂ 1630 ਤੱਕ ਬਣਾਈ ਗਈ ਅਤੇ ਇਡੋ ਭੇਜੀ ਗਈ। ਉਸ ਦੌਰਾਨ ਵਾਈਨ ਬਣਾਉਣ ਵਾਲੇ ਤਾਰੋਇਮੋਨ ਦੀ ਤਰੱਕੀ ਵੀ ਕੀਤੀ ਗਈ ਸੀ। ਖੋਜਕਾਰਾਂ ਨੇ ਦੇਖਿਆ ਕਿ ਵਾਈਨ ਬਣਾਉਣ ਦੀ ਪ੍ਰਕਿਰਿਆ ਵਿਚ ਅੰਗੂਰ ਤੋਂ ਇਲਾਵਾ ਕਾਲਾ ਸੋਇਆਬੀਨ ਵੀ ਮਿਲਾਇਆ ਜਾਂਦਾ ਸੀ। ਕਾਲ਼ਾ ਸੋਇਆਬੀਨ ਖਮੀਰ ਨੂੰ ਵਧਾਵਾ ਦਿੰਦਾ ਹੈ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਕਾਲੇ ਸੋਇਆਬੀਨ ਦਾ ਖਮੀਰ ਅੰਗੂਰ ਦਾ ਖਮੀਰ ਬਣਾਉਣ ਵਿਚ ਮਦਦ ਕਰਦਾ ਹੈ, ਜਿਸ ਵਿਚ ਬਹੁਤ ਘੱਟ ਮਾਤਰਾ ਵਿਚ ਚੀਨੀ ਹੁੰਦੀ ਹੈ। ਖੋਜਕਾਰਾਂ ਨੇ ਇਹ ਵੀ ਪਤਾ ਲੱਗਾ ਕਿ ਕਿ ਹੋਸੋਕਵਾ ਪਰਿਵਾਰ ਨੇ 1629 ਵਿਚ ਅਫੀਮ ਦਾ ਉਤਪਾਦਨ ਵੀ ਕੀਤਾ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਅਫੀਮ ਨੂੰ ਨਾਗਾਸਾਕੀ ਤੋਂ ਆਯਾਤ ਕੀਤਾ ਜਾਂਦਾ ਸੀ ਅਤੇ ਇਸ ਦਾ ਇਸਤੇਮਾਲ ਵੀ ਮੈਡੀਕਲ (ਇਲਾਜ ਦੇ) ਉਦੇਸ਼ਾਂ ਲਈ ਕੀਤਾ ਜਾਂਦਾ ਸੀ।


Related News