ਜਾਪਾਨ ''ਚ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 70

Tuesday, Oct 15, 2019 - 09:43 AM (IST)

ਜਾਪਾਨ ''ਚ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 70

ਟੋਕੀਓ (ਭਾਸ਼ਾ)— ਜਾਪਾਨ ਵਿਚ ਤੂਫਾਨ ਹਗੀਬਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 70 ਹੋ ਗਈ ਹੈ। ਰਾਸ਼ਟਰੀ ਪ੍ਰਸਾਰਣ ਕਰਤਾ ਐੱਨ.ਐੱਚ.ਕੇ. ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਕੰਮ ਤੀਜੇ ਦਿਨ ਵੀ ਜਾਰੀ ਹਨ।

PunjabKesari

ਏਜੰਸੀ ਨੇ ਦੱਸਿਆ ਕਿ ਇਸ ਭਿਆਨਕ ਤੂਫਾਨ ਦੇ ਬਾਅਦ ਤੋਂ 15 ਲੋਕ ਹੁਣ ਵੀ ਲਾਪਤਾ ਹਨ। ਸ਼ਨੀਵਾਰ ਰਾਤ ਇਸ ਭਿਆਨਕ ਤੂਫਾਨ ਨੇ ਟੋਕੀਓ ਅਤੇ ਨੇੜਲੇ ਦੇ ਇਲਾਕਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।


author

Vandana

Content Editor

Related News