ਅਸਮ ''ਚ ਤਣਾਅ ਕਾਰਨ ਭਾਰਤ ਦੀ ਯਾਤਰਾ ਰੱਦ ਕਰ ਸਕਦੇ ਹਨ ਸ਼ਿੰਜ਼ੋ ਆਬੇ

12/13/2019 11:38:42 AM

ਟੋਕੀਓ (ਭਾਸ਼ਾ): ਜਾਪਾਨ ਦੇ ਪ੍ਰਧਾਨ ਮੰਤਰੀ ਗੁਵਾਹਾਟੀ ਵਿਚ ਵਿਗੜਦੇ ਸੁਰੱਖਿਆ ਹਾਲਾਤ ਕਾਰਨ ਭਾਰਤ ਦੀ ਆਪਣੀ 3 ਦਿਨੀਂ ਯਾਤਰਾ ਰੱਦ ਕਰਨ 'ਤੇ ਵਿਚਾਰ ਕਰ ਰਰੇ ਹਨ। ਇੱਥੇ ਮੀਡੀਆ ਵਿਚ ਆਈ ਇਕ ਖਬਰ ਵਿਚ ਇਹ ਜਾਣਕਾਰੀ ਦਿੱਤੀ ਗਈ। ਉਹਨਾਂ ਦੀ 15 ਤੋਂ 17 ਦਸੰਬਰ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸਾਲਾਨਾ ਸਿਖਰ ਵਾਰਤਾ ਲਈ ਭਾਰਤ ਆਉਣ ਦੀ ਯੋਜਨਾ ਹੈ। ਦੋਹਾਂ ਨੇਤਾਵਾਂ ਦੇ ਵਿਚ ਬੈਠਕ ਗੁਵਾਹਾਟੀ ਵਿਚ ਹੋਣੀ ਹੈ। ਅਸਮ ਵਿਚ ਨਾਗਰਿਕਤਾ (ਸੋਧ) ਬਿੱਲ ਨੂੰ ਲੈ ਕੇ ਪਿਛਲੇ 2 ਦਿਨ ਤੋਂ ਵਿਆਪਕ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਹਜ਼ਾਰਾਂ ਲੋਕ ਇਸ ਬਿੱਲ ਨੂੰ ਵਾਪਸ ਲਏ ਜਾਣ ਦੀ ਮੰਗ ਲੈ ਕੇ ਸੜਕਾਂ 'ਤੇ ਉਤਰ ਆਏ ਹਨ। ਵੀਰਵਾਰ ਨੂੰ ਪੁਲਸ ਦੇ ਨਾਲ ਝੜਪ ਵਿਚ  ਗੁਵਾਹਾਟੀ ਵਿਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ।

ਜਾਪਾਨ ਦੇ ਜੀਜੀ ਪ੍ਰੈੱਸ ਮੁਤਾਬਕ,''ਜਾਪਾਨ ਅਤੇ ਭਾਰਤ ਦੀਆਂ ਸਰਕਾਰਾਂ ਆਖਰੀ ਸੰਭਾਵਨਾ ਦੀ ਤਲਾਸ਼ ਕਰ ਰਹੀਆਂ ਹਨ ਕਿਉਂਕਿ ਗੁਵਾਹਾਟੀ ਵਿਚ ਸੁਰੱਖਿਆ ਹਾਲਾਤ ਖਰਾਬ ਹੋ ਗਏ ਹਨ।'' ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਹਾਲੇ ਸਾਡੇ ਕੋਲ ਕੋਈ ਨਵੀਂ ਜਾਣਕਾਰੀ ਨਹੀਂ ਹੈ।ਸੂਤਰਾਂ ਨੇ ਦੱਸਿਆ ਕਿ ਜਾਪਾਨ ਦੇ ਇਕ ਦਲ ਨੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਬੁੱਧੲਾਰ ਨੂੰ ਗੁਵਾਹਾਟੀ ਦਾ ਦੌਰਾ ਕੀਤਾ ਸੀ।


Vandana

Content Editor

Related News