ਜਾਪਾਨ ਦੇ ਖੇਤੀਬਾੜੀ ਮੰਤਰੀ ਨੇ ਚੋਣਾਂ ''ਚ ਹਾਰ ਤੋਂ ਬਾਅਦ ਅਸਤੀਫੇ ਦਾ ਕੀਤਾ ਐਲਾਨ
Tuesday, Oct 29, 2024 - 06:30 PM (IST)
ਟੋਕੀਓ (ਏਜੰਸੀ)- ਜਾਪਾਨ ਦੇ ਖੇਤੀਬਾੜੀ, ਜਗਲਾਤ ਅਤੇ ਮੱਛੀ ਪਾਲਣ ਮੰਤਰੀ ਯਾਸੂਹੀਰੋ ਓਜ਼ਾਤੋ ਨੇ ਹੇਠਲੇ ਸਦਨ ਦੀਆਂ ਚੋਣਾਂ ਵਿਚ ਆਪਣੀ ਹਾਰ ਤੋਂ ਬਾਅਦ ਐਤਵਾਰ ਨੂੰ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਓਜ਼ਾਤੋ ਇਕੱਲੇ ਮੈਂਬਰੀ ਹਲਕੇ ਵਿੱਚ ਵਿਰੋਧੀ ਉਮੀਦਵਾਰ ਤੋਂ ਹਾਰ ਗਏ ਅਤੇ ਪਾਰਟੀ ਸੂਚੀਆਂ ਰਾਹੀਂ ਮੁੜ ਚੋਣ ਜਿੱਤਣ ਵਿੱਚ ਵੀ ਅਸਫਲ ਰਹੇ। ਜਾਪਾਨੀ ਸਮਾਚਾਰ ਏਜੰਸੀ ਕਯੋਡੋ ਨੇ ਓਜ਼ਾਤੋ ਦੇ ਹਵਾਲੇ ਨਾਲ ਕਿਹਾ, "ਸੰਸਦ ਦੀ ਮੈਂਬਰਸ਼ਿਪ ਜਾਣ ਤੋਂ ਬਾਅਦ, ਮੈਂ ਆਪਣੇ ਮੰਤਰੀ ਅਹੁਦੇ ਦੇ ਫਰਜ਼ਾਂ ਦੀ ਪਾਲਣਾਂ ਨਹੀਂ ਕਰ ਸਕਾਂਗਾ।"
ਉਨ੍ਹਾਂ ਨੇ ਆਪਣੇ ਅਸਤੀਫੇ ਦੀ ਤਾਰੀਖ਼ ਨਹੀਂ ਦੱਸੀ ਹੈ। ਲਿਬਰਲ ਡੈਮੋਕ੍ਰੇਟਿਕ ਪਾਰਟੀ (ਐੱਲ.ਡੀ.ਪੀ.) ਨੇ ਚੋਣਾਂ ਵਿੱਚ 191 ਸੀਟਾਂ ਜਿੱਤੀਆਂ, ਜਦੋਂ ਕਿ ਕੋਮੀਟੋ ਪਾਰਟੀ ਨੇ 24 ਸੀਟਾਂ ਜਿੱਤੀਆਂ। ਵਿਰੋਧੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੇ ਸਮੂਹਕ ਤੌਰ 'ਤੇ ਹੇਠਲੇ ਸਦਨ ਦੀਆਂ ਅੱਧੇ ਤੋਂ ਵੱਧ ਸੀਟਾਂ ਹਾਸਲ ਕੀਤੀਆਂ ਅਤੇ ਕੁੱਲ 465 ਵਿੱਚੋਂ 250 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਐੱਲ.ਡੀ.ਪੀ. ਅਤੇ ਕੋਮੀਟੋ ਦੇ ਸੱਤਾਧਾਰੀ ਗੱਠਜੋੜ ਕੋਲ ਹੁਣ 215 ਸੀਟਾਂ ਹਨ, ਜੋ ਕਿ 233 ਸੀਟਾਂ ਵਾਲੇ ਬਹੁਮਤ ਤੋਂ ਵੀ ਘੱਟ ਹਨ। ਚੋਣਾਂ ਤੋਂ ਪਹਿਲਾਂ ਗਠਜੋੜ ਕੋਲ 279 ਸੀਟਾਂ ਸਨ।
ਇਹ ਵੀ ਪੜ੍ਹੋ: ਕਤਲ ਦੇ ਡਰੋਂ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਵਧਾਈ ਗਈ ਸੁਰੱਖਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8