ਰੂਸੀ ਪੁਲਾੜ ਯਾਤਰੀ ਨੂੰ ਮਿਲਿਆ ਜਾਪਾਨ ਦਾ ਸਰਵ ਉੱਚ ਸਨਮਾਨ

11/03/2019 10:15:32 AM

ਟੋਕੀਓ (ਵਾਰਤਾ): ਜਾਪਾਨ ਸਰਕਾਰ ਨੇ ਰੂਸੀ ਪੁਲਾੜ ਯਾਤਰੀ ਸਰਗੇਈ ਕ੍ਰਿਕਾਲੇਵ ਅਤੇ ਰੂਸੀ ਰਾਸ਼ਟਰਪਤੀ ਦੇ ਅੰਤਰਰਾਸ਼ਟਰੀ ਸੱਭਿਆਚਾਰ ਸਹਿਯੋਗ ਦੇ ਵਿਸ਼ੇਸ਼ ਦੂਤ ਮਿਖਾਈਲ ਸ਼ਿਡਕੌਏ ਨੂੰ ਦੇਸ਼ ਦੇ ਸਰਵ ਉੱਚ ਸਨਮਾਨ 'ਆਰਡਰ ਆਫ ਰਾਈਜਿੰਗ ਸਨ' (Order of rising sun) ਨਾਲ ਸਨਮਾਨਿਤ ਕੀਤਾ ਹੈ। ਜਾਪਾਨ ਸਰਕਾਰ ਨੇ ਐਤਵਾਰ ਨੂੰ ਇਸ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਸ਼ਿਡਕੌਏ ਨੂੰ ਦੂਜੀ ਸ਼੍ਰੇਣੀ ਦਾ ਗੋਲਡ ਅਤੇ ਸਿਲਵਰ ਸਟਾਰ ਦਿੱਤਾ ਗਿਆ ਹੈ ਜਦਕਿ ਰੂਸ ਦੀ ਪੁਲਾੜ ਏਜੰਸੀ ਰੋਸਕੋਸਮੋਸ ਵਿਚ ਮਨੁੱਖੀ ਪੁਲਾੜ ਪ੍ਰੋਗਰਾਮ ਦੇ ਕਾਰਜਕਾਰੀ ਨਿਦੇਸ਼ਕ ਕ੍ਰਿਕਾਲੋਵ ਨੇ ਤੀਜੀ ਸ਼੍ਰੇਣੀ ਦਾ ਪੁਰਸਕਾਰ ਹਾਸਲ ਕੀਤਾ ਹੈ। 

ਰਾਈਜਿੰਗ ਸਨ ਸਨਮਾਨ ਨਾਲ ਰੂਸ ਦੀਆਂ ਚਾਰ ਹੋਰ ਜ਼ਿਕਰਯੋਗ ਸੱਭਿਆਚਾਰਕ ਹਸਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ। ਸਾਲ 1875 ਵਿਚ ਰਾਈਜਿੰਗ ਸਨ ਸਨਮਾਨ ਦੀ ਸਥਾਪਨਾ ਕੀਤੀ ਗਈ ਸੀ ਅਤੇ ਇਹ ਜਾਪਾਨ ਦਾ ਸਰਵ ਉੱਚ ਸਨਮਾਨ ਹੈ। ਜਾਪਾਨ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਦੋ ਹੋਰ ਸਨਮਾਨ ਰਾਜਿਆਂ, ਦੇਸ਼ਾਂ ਦੇ ਪ੍ਰਮੁੱਖਾਂ ਅਤੇ ਸਿਆਸਤਦਾਨਾਂ ਲਈ ਰਾਖਵੇਂ ਹਨ।


Vandana

Content Editor

Related News