ਇਹ ਰੋਬੋਟ ਇਨਸਾਨਾਂ ਵਾਂਗ ਮਹਿਸੂਸ ਕਰ ਸਕਦਾ ਹੈ ''ਦਰਦ'', ਵੀਡੀਓ ਵਾਇਰਲ
Tuesday, Feb 25, 2020 - 12:28 PM (IST)

ਟੋਕੀਓ (ਬਿਊਰੋ): ਜਾਪਾਨ ਦੇ ਵਿਗਿਆਨੀਆਂ ਨੇ ਇਕ ਅਜਿਹਾ ਐਂਡਰਾਇਡ ਆਧਾਰਿਤ ਰੋਬੋਟ ਬਣਾਇਆ ਹੈ ਜੋ ਦਰਦ ਅਤੇ ਛੋਹ ਮਹਿਸੂਸ ਕਰ ਸਕਦਾ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਇਨਸਾਨ ਰੋਬੋਟ ਦੇ ਨਾਲ ਰਹਿ ਸਕਣਗੇ। ਵਿਗਿਆਨੀਆਂ ਨੇ ਦੱਸਿਆ ਕਿ ਇਨਸਾਨਾਂ ਵਰਗੇ ਰੋਬੋਟ ਹੋਣਾ ਨਵੀਂ ਗੱਲ ਨਹੀਂ ਹੈ ਪਰ ਇਹਨਾਂ ਵਿਚ ਭਾਵਨਾ ਲਿਆਉਣੀ ਵੱਡੀ ਸਫਲਤਾ ਹੈ। ਓਸਾਕਾ ਯੂਨੀਵਰਸਿਟੀ ਦੀ ਟੀਮ ਨੇ ਅਜਿਹੇ ਰੋਬੋਟ ਦਾ ਇਕ ਵੀਡੀਓ ਜਾਰੀ ਕੀਤਾ ਹੈ।
Creepy #affetto child robot pic.twitter.com/8lDCHFH4OR
— Rich Tehrani (@rtehrani) November 22, 2018
ਪ੍ਰੋਫੈਸਰ ਅਸਾਦਾ ਨੇ ਇਸ ਨੂੰ 'ਏਫੈਟੋ' (Affeto)ਨਾਮ ਦਿੱਤਾ ਹੈ। ਇਟਾਲੀਅਨ ਵਿਚ ਇਸ ਦਾ ਮਤਲਬ affection ਮਤਲਬ ਪਿਆਰ ਹੈ। ਟੀਮ ਨੇ ਰੋਬੋਟ ਦਾ ਚਿਹਰਾ ਬਣਾਇਆ ਹੈ। ਇਹ ਨਰਮ ਅਤੇ ਸਖਤ ਛੋਹ ਦੀ ਪਛਾਣ ਕਰ ਸਕਦਾ ਹੈ ਅਤੇ ਚਿਹਰੇ 'ਤੇ ਇਸ ਦਾ ਪ੍ਰਗਟਾਵਾ ਦੇਖਿਆ ਜਾ ਸਕਦਾ ਹੈ। ਏਫੈਟੋ ਨੂੰ 2011 ਵਿਚ ਲੋਕਾਂ ਸਾਹਮਣੇ ਰੱਖਿਆ ਗਿਆ ਸੀ। ਇਸ਼ ਦੇ ਬਾਅਦ 2018 ਤੱਕ ਇਸ ਵਿਚ ਕਈ ਤਬਦੀਲੀਆਂ ਕੀਤੀਆਂ ਗਈਆਂ। ਇਸ ਵਿਚ ਇਲੈਕਟ੍ਰੀਕਲ ਚਾਰਜ ਜ਼ਰੀਏ ਸਿੰਥੈਟਿਕ ਸਕਿਨ ਲਗਾਈ ਗਈ ਹੈ। ਇਸ ਦੇ ਜ਼ਰੀਏ ਉਹ ਦਰਦ ਨੂੰ ਮਹਿਸੂਸ ਕਰ ਸਕਦਾ ਹੈ।
ਇਸ ਤਰ੍ਹਾਂ ਕੰਮ ਕਰ ਰਿਹੈ ਰੋਬੋਟ
ਪ੍ਰੋਫੈਸਰ ਅਸਾਦਾ ਨੇ ਦੱਸਿਆ ਕਿ ਅਸੀਂ ਰੋਬੋਟ ਵਿਚ ਇਕ ਛੋਹ ਅਤੇ ਦਰਦ ਦਿਮਾਗੀ ਪ੍ਰਣਾਲੀ ਨੂੰ ਐਮਬਿਡ ਕਰ ਰਹੇ ਹਾਂ ਤਾਂ ਜੋ ਰੋਬੋਟ ਨੂੰ ਦਰਦ ਮਹਿਸੂਸ ਹੋਵੇ ਅਤੇ ਉਹ ਦੂਜਿਆਂ ਦੀ ਛੋਹ ਅਤੇ ਦਰਦ ਨੂੰ ਮਹਿਸੂਸ ਕਰ ਸਕੇ। ਜੇਕਰ ਇਹ ਸੰਭਵ ਹੋਇਆ ਤਾਂ ਅਸੀਂ ਇਸ ਨੂੰ ਹੋਰ ਵਿਕਸਿਤ ਕਰਾਂਗੇ। ਉਹਨਾਂ ਨੇ ਦੱਸਿਆ ਕਿ ਅਸੀਂ ਸਮਝਦਾਰ ਰੋਬੋਟ ਦੇ ਨਾਲ ਸਿੰਬਾਈਟਿਕ ਸੋਸਾਇਟੀ ਬਣਾਉਣ ਦਾ ਟੀਚਾ ਰੱਖ ਰਹੇ ਹਾਂ। ਪ੍ਰੋਫੈਸਰ ਨੇ ਕਿਹਾ ਕਿ ਅਸੀਂ ਸਫਲ ਹੋਏ ਤਾਂ ਰੋਬੋਟ ਜਾਪਾਨ ਦੇ ਬਜ਼ੁਰਗ ਲੋਕਾਂ ਨੂੰ ਭਾਵਨਾਤਮਕ ਅਤੇ ਸਰੀਰਕ ਮਦਦ ਦੇ ਸਕਣਗੇ।