ਜਾਪਾਨ : ਜੀ-20 ਸਿਖਰ ਸੰਮੇਲਨ ਤੋਂ ਪਹਿਲਾਂ ਪੁਲਸ ਅਧਿਕਾਰੀ ''ਤੇ ਹਮਲਾ

06/17/2019 11:03:40 AM

ਟੋਕੀਓ (ਭਾਸ਼ਾ)— ਜਾਪਾਨ ਪੁਲਸ ਨੇ ਸੋਮਵਾਰ ਨੂੰ ਓਸਕਾ ਨੇੜੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਉਸ 'ਤੇ ਇਕ ਪੁਲਸ ਅਧਿਕਾਰੀ ਨੂੰ ਚਾਕੂ ਮਾਰਨ ਅਤੇ ਉਸ ਦੀ ਬੰਦੂਕ ਖੋਹਣ ਦਾ ਦੋਸ਼ ਹੈ। ਇਹ ਘਟਨਾ ਜੀ-20 ਸਿਖਰ ਸੰਮੇਲਨ ਤੋਂ ਕੁਝ ਦਿਨ ਪਹਿਲਾਂ ਵਾਪਰਨ ਕਾਰਨ ਸੁਰਖੀਆਂ ਵਿਚ ਹੈ। ਸੰਮੇਲਨ ਲਈ ਵਿਸ਼ਵ ਨੇਤਾ ਸ਼ਿਰਕਤ ਕਰਨਗੇ, ਜਿਨ੍ਹਾਂ ਵਿਚ ਅਮਰੀਕੀ ਰਾਸ਼ਟਪਤੀ ਡੋਨਾਲਡ ਟਰੰਪ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ  ਸ਼ਾਮਲ ਹਨ।

ਓਸਕਾ ਖੇਤਰੀ ਪੁਲਸ ਜਾਸੂਸ ਨੇ ਏ.ਐੱਫ.ਪੀ. ਨੂੰ ਦੱਸਿਆ ਕਿ 33 ਸਾਲਾ ਸ਼ੱਕੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸ ਕੋਲ ਇਕ ਅਜਿਹਾ ਦਸਤਾਵੇਜ਼ ਹੈ, ਜਿਸ ਨਾਲ ਉਸ ਦੇ ਮਾਨਸਿਕ ਤੌਰ 'ਤੇ ਬੀਮਾਰ ਹੋਣ ਦੀ ਜਾਣਕਾਰੀ ਮਿਲਦੀ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀ ਪੁਲਸ ਅਧਿਕਾਰੀ (22) ਹਾਲੇ ਵੀ ਕੋਮਾ ਵਿਚ ਹੈ। ਉਸ ਦੀ ਬੰਦੂਕ ਬਾਅਦ ਵਿਚ ਬਰਾਮਦ ਕੀਤੀ ਗਈ ਪਰ ਉਸ ਵਿਚੋਂ ਇਕ ਗੋਲੀ ਗਾਇਬ ਸੀ। ਜਾਪਾਨ ਵਿਚ ਵਾਪਰਿਆ ਹਿੰਸਾ ਦਾ ਇਹ ਇਕ ਦੁਰਲੱਭ ਮਾਮਲਾ ਹੈ। ਪੱਛਮੀ ਸ਼ਹਿਰ ਵਿਚ ਜੀ-20 ਸ਼ਿਖਰ ਸੰਮਲੇਨ 28-29 ਜੂਨ ਨੂੰ ਆਯੋਜਿਤ ਹੋਵੇਗਾ। ਇਸ ਦੌਰਾਨ ਓਸਕਾ ਵਿਚ ਸੁਰੱਖਿਆ ਲਈ 25,000 ਤੋਂ ਵੱਧ ਪੁਲਸ ਅਧਿਕਾਰੀ ਤਾਇਨਾਤ ਕੀਤੇ ਜਾਣਗੇ।


Vandana

Content Editor

Related News