ਜਾਪਾਨ ''ਚ ਲੱਗੇ ਭੂਚਾਲ ਦੇ ਝਟਕੇ
Sunday, Feb 10, 2019 - 12:19 PM (IST)

ਟੋਕੀਓ (ਵਾਰਤਾ)— ਜਾਪਾਨ ਦੇ ਕੋਗੋਸ਼ਿਮਾ ਸੂਬੇ ਦੇ ਅੰਮੀ ਓਸ਼ੀਮਾ ਟਾਪੂ ਇਲਾਕੇ ਵਿਚ ਐਤਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5 ਮਾਪੀ ਗਈ। ਇਸ ਘਟਨਾ ਵਿਚ ਕਿਸੇ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। ਜਾਪਾਨ ਦੇ ਮੌਸਮ ਵਿਗਿਆਨ ਏਜੰਸੀ ਮੁਤਾਬਕ ਜਾਪਾਨ ਵਿਚ ਕਾਗੋਸ਼ਿਮਾ ਸੂਬੇ ਦੇ ਅੰਮੀ ਓਸ਼ੀਮਾ ਟਾਪੂ ਖੇਤਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।