ਜਾਪਾਨ : ਟਰੱਕ ਨੇ ਯਾਤਰੀ ਬੱਸ ਨੂੰ ਮਾਰੀ ਟੱਕਰ, ਦੋ ਨੇਪਾਲੀ ਵਿਦਿਆਰਥੀਆਂ ਦੀ ਮੌਤ

Wednesday, May 17, 2023 - 05:28 PM (IST)

ਜਾਪਾਨ : ਟਰੱਕ ਨੇ ਯਾਤਰੀ ਬੱਸ ਨੂੰ ਮਾਰੀ ਟੱਕਰ, ਦੋ ਨੇਪਾਲੀ ਵਿਦਿਆਰਥੀਆਂ ਦੀ ਮੌਤ

ਟੋਕੀਓ (ਵਾਰਤਾ): ਉੱਤਰ-ਪੂਰਬੀ ਜਾਪਾਨ ਵਿਚ ਇਕ ਹਾਈਵੇਅ 'ਤੇ ਇਕ ਵੱਡੇ ਟਰੱਕ ਦੇ ਇਕ ਯਾਤਰੀ ਬੱਸ ਨਾਲ ਟਕਰਾ ਜਾਣ ਕਾਰਨ ਦੋ ਨੇਪਾਲੀ ਵਿਦਿਆਰਥੀਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਮੰਗਲਵਾਰ ਰਾਤ ਨੂੰ ਮਿਆਗੀ ਸੂਬੇ ਦੇ ਕੁਰਿਹਾਰਾ ਸਿਟੀ ਵਿੱਚ ਤੋਹੋਕੂ ਐਕਸਪ੍ਰੈਸਵੇਅ ਦੇ ਹਾਰਡ ਸ਼ੋਲਡਰ 'ਤੇ ਖੜ੍ਹੀ ਬੱਸ ਵਿੱਚ ਟਰੱਕ ਟਕਰਾ ਗਿਆ। ਪੁਲਸ ਅਤੇ ਸਥਾਨਕ ਮੀਡੀਆ ਨੇ ਦੱਸਿਆ ਕਿ ਬੱਸ ਇੰਜਣ ਦੀ ਖਰਾਬੀ ਕਾਰਨ ਉੱਥੇ ਰੁਕੀ ਸੀ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਦੁੱਖਦਾਇਕ ਖ਼ਬਰ, ਲਾਪਤਾ ਭਾਰਤੀ ਮੂਲ ਦੀ ਔਰਤ ਦੀ ਮਿਲੀ ਲਾਸ਼

ਇਸ ਟੱਕਰ ਕਾਰਨ ਦੋ ਨੇਪਾਲੀ ਵਿਦਿਆਰਥੀ ਅਤੇ 50 ਸਾਲਾਂ ਦੀ ਇੱਕ ਮਹਿਲਾ ਜਾਪਾਨੀ ਬੱਸ ਡਰਾਈਵਰ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਜਦੋਂ ਟਰੱਕ ਨੇ ਟੱਕਰ ਮਾਰੀ ਉਦੋਂ ਉਹ ਬੱਸ ਦੇ ਪਿਛਲੇ ਪਾਸੇ ਸੜਕ 'ਤੇ ਖੜ੍ਹੇ ਸਨ। ਪੁਲਸ ਨੇ ਇਹ ਵੀ ਦੱਸਿਆ ਕਿ ਟਰੱਕ ਡਰਾਈਵਰ, ਜਿਸਦੀ ਉਮਰ 30 ਸਾਲ ਹੈ, ਨੂੰ ਭਾਰੀ ਸੱਟਾਂ ਲੱਗੀਆਂ ਹਨ। ਪੁਲਸ ਮੁਤਾਬਕ ਬੱਸ 'ਚ ਸਵਾਰ ਸਾਰੇ ਯਾਤਰੀ ਵਿਦਿਆਰਥੀ ਸਨ, ਇਹਨਾਂ ਵਿਚੋਂ 39 ਨੇਪਾਲ ਤੋਂ ਅਤੇ ਇਕ ਬੰਗਲਾਦੇਸ਼ ਤੋਂ ਸੀ। ਜਦੋਂ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਰਾਤ 8:10 ਵਜੇ ਵਾਪਰਿਆ ਉਦੋਂ ਉਹ ਗੱਡੀ ਤੋਂ ਬਾਹਰ ਸਨ।

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਇਕ ਕੱਪ ਕੌਫੀ ਦੀ ਕੀਮਤ 1 ਲੱਖ ਤੋਂ ਵੱਧ, 2 ਹਫ਼ਤੇ ਪਹਿਲਾਂ ਆਰਡਰ ਕਰਨਾ ਜ਼ਰੂਰੀ

ਸਥਾਨਕ ਰਿਪੋਰਟਾਂ ਅਨੁਸਾਰ ਜਦੋਂ ਇਹ ਹਾਦਸਾ ਵਾਪਰਿਆ, ਉਦੋਂ ਵਿਦਿਆਰਥੀ, ਜਿਨ੍ਹਾਂ ਵਿੱਚੋਂ ਕੁਝ ਮਿਆਗੀ ਸੂਬੇ ਵਿੱਚ ਜਾਪਾਨੀ ਪੜ੍ਹ ਰਹੇ ਸਨ, ਗੁਆਂਢੀ ਇਵਾਟ ਸੂਬੇ ਵਿੱਚ ਆਪਣੀ ਪਾਰਟ-ਟਾਈਮ ਨੌਕਰੀਆਂ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਸਥਾਨਕ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਬੱਸ ਇੰਜਣ ਤੋਂ ਧੂੰਆਂ ਨਿਕਲਣ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨ ਕਾਰਨ ਹਾਈਵੇਅ 'ਤੇ ਰੁਕੀ ਹੋਈ ਸੀ। ਸਥਾਨਕ ਪੁਲਸ ਅਤੇ ਦੁਰਘਟਨਾ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਸੜਕ ਦੇ ਉਸ ਖਾਸ ਹਿੱਸੇ 'ਤੇ ਜਾਨਲੇਵਾ ਹਾਦਸਾ ਕਿਵੇਂ ਵਾਪਰਿਆ, ਜਿਸ ਦੀ ਹਰ ਦਿਸ਼ਾ ਵਿਚ ਦੋ ਲੇਨ ਹਨ ਅਤੇ ਸੱਜੇ ਪਾਸੇ ਵੱਲ ਸਵੀਪ ਕਰਦੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News